ਫੁੱਟਬਾਲ ਟੀਮ ਦੀ ਜਾਨ ਬਚਾਉਣ ਲਈ ਆਸਟ੍ਰੇਲੀਆ ਦੇ 2 ਡਾਕਟਰ ਤੇ 4 ਅਧਿਕਾਰੀ ਸਨਮਾਨਿਤ

04/20/2019 8:33:48 PM

ਮੈਲਬੋਰਨ/ਬੈਂਕਾਕ - ਉੱਤਰੀ ਥਾਈਲੈਂਡ 'ਚ ਪਾਣੀ ਨਾਲ ਭਰੀ ਇਕ ਗੁਫਾ 'ਚੋਂ ਪਿਛਲੇ ਸਾਲ ਇਕ ਫੁੱਟਬਾਲ ਟੀਮ ਨੂੰ ਸੁਰੱਖਿਅਤ ਬਾਹਰ ਕੱਢਣ 'ਚ ਮਦਦ ਕਰਨ ਵਾਲੇ ਆਸਟ੍ਰੇਲੀਆ ਦੇ 2 ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਥੇ ਇਨ੍ਹਾਂ ਦੋਹਾਂ ਡਾਕਟਰਾਂ ਦਾ ਆਖਣਾ ਹੈ ਕਿ ਉਹ ਉਨ੍ਹਾਂ ਟੀਮ ਦੇ ਮੈਂਬਰਾਂ ਨੂੰ ਮਿਲਣਾ ਚਾਹੁੰਦੇ ਹਨ, ਜਿਨ੍ਹਾਂ ਦੀਆਂ ਜ਼ਿੰਦਗੀਆਂ ਉਨ੍ਹਾਂ ਨੇ ਬਚਾਈਆਂ ਸਨ।
ਰਿਚਕਡ ਹੈਰਿਸ ਅਤੇ ਕ੍ਰੈਗ ਚੈਲੇਨ ਨੂੰ ਸ਼ਨੀਵਾਰ ਨੂੰ ਇਕ ਅਵਾਰਡ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਅਗਵਾਈ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਮੁਖ ਚਾਨ ਓਚਾ ਨੇ ਕੀਤੀ। ਇਸ ਬਚਾਅ ਅਭਿਆਨ 'ਚ ਸ਼ਾਮਲ ਰਹੇ ਆਸਟ੍ਰੇਲੀਆ ਦੇ 4 ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਜੁਲਾਈ 'ਚ ਚਿਆਂਗ ਰਾਈ ਸੂਬੇ 'ਚ ਵਾਇਲਡ ਬੋਰਸ ਫੁੱਟਬਾਲ ਟੀਮ ਅਤੇ ਉਨ੍ਹਾ ਦਾ ਕੋਚ ਉੱਤਰੀ ਥਾਈਲੈਂਡ 'ਚ ਫਸ ਗਏ ਸਨ, ਜਿਨ੍ਹਾਂ ਨੂੰ ਬਾਹਰ ਕੱਢਣ 'ਚ 13 ਵਿਦੇਸ਼ੀ ਡਾਕਟਰਾਂ, ਥਾਈਲੈਂਡ ਦੇ 5 ਨੇਵੀ ਸੀਲ ਦੇ ਮੁਲਾਜ਼ਮ ਅਤੇ 90 ਗੋਤਾਖੋਰ ਵੀ ਸ਼ਾਮਲ ਸਨ।


Khushdeep Jassi

Content Editor

Related News