ਟਵਿੱਟਰ ਨੇ ਗੁਰਪਤਵੰਤ ਸਿੰਘ ਪਨੂੰ ਦਾ ਅਕਾਊਂਟ ਕੀਤਾ ਬਲਾਕ
Wednesday, Sep 05, 2018 - 08:05 PM (IST)

ਲੰਡਨ — 'ਸਿੱਖਸ ਫਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਸੋਸ਼ਲ ਵੈੱਬਸਾਈਟ ਟਵਿੱਟਰ ਨੇ ਅਕਾਊਂਟ ਅਸਥਾਈ ਤੌਰ 'ਤੇ ਬਲਾਕ ਕਰ ਦਿੱਤਾ ਹੈ। ਦੱਸ ਦਈਏ ਕਿ ਗੁਰਪਤਵੰਤ ਨੇ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਪੀ. ਸੀ.) ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਧਮਕੀ ਦਿੱਤੀ ਸੀ ਕਿ ਉਹ ਜਾਂ ਤਾਂ 'ਰੀਫ੍ਰੈਂਡਮ (ਰਾਇਸ਼ੁਮਾਰੀ) 2020' 'ਚ ਉਨ੍ਹਾਂ ਦੀ ਕੈਨੇਡਾ, ਅਮਰੀਕਾ ਅਤੇ ਯੂਰਪ 'ਚ ਦਾਖਲ ਹੋਣ 'ਤੇ ਪਾਬੰਦੀ ਲਾਈ ਜਾਵੇ।
ਡੀ. ਐੱਸ. ਜੀ. ਪੀ. ਸੀ. ਮਨਜੀਤ ਸਿੰਘ ਜੀਕੇ 'ਤੇ ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ 'ਚ ਹਿੰਸਕ ਹਮਲਾ ਹੋਇਆ ਸੀ ਅਤੇ ਦਿੱਲੀ ਵਾਪਸ ਆਉਣ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ 'ਸਿੱਖਸ ਫ਼ਾਰ ਜਸਟਿਸ' ਦੀਆਂ ਧਮਕੀਆਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਸੀ ਕਿ ਉਹ ਭਾਰਤੀ ਸੰਵਿਧਾਨ ਦੇ ਘੇਰੇ ਅੰਦਰ ਰਹਿ ਕੇ ਹਮੇਸ਼ਾ ਸਿੱਖ ਅਧਿਕਾਰਾਂ ਲਈ ਲੜਦੇ ਰਹਿਣਗੇ ਅਤੇ ਬਾਅਦ 'ਚ ਸਿੱਖਸ ਫਾਰ ਜਸਟਿਸ ਨੇ ਦੋਸ਼ ਲਾਇਆ ਸੀ ਕਿ ਉਸ ਦੇ ਕਾਨੂੰਨੀ ਸਲਾਹਕਾਰ ਦਾ ਟਵਿੱਟਰ ਅਕਾਊਂਟ ਭਾਰਤ ਸਰਕਾਰ ਵੱਲੋਂ ਬਲਾਕ ਕਰਵਾਇਆ ਗਿਆ ਹੈ।