ਸਾਬਕਾ ASI ਕੁਲਵੰਤ ਸਿੰਘ ਨੇ ਵਧਾਇਆ ਮਾਣ, ਏਸ਼ੀਅਨ ਖੇਡਾਂ ''ਚ ਹੋਈ ਸਲੈਕਸ਼ਨ
Sunday, May 18, 2025 - 09:35 PM (IST)

ਜਲੰਧਰ : ਜਲੰਧਰ ਦੇ ਪਿੰਡ ਪਾਸਿਆਣਾ ਦੇ ਰਹਿਣ ਵਾਲੇ ਸਾਬਕਾ ਏਐੱਸਆਈ ਕੁਲਵੰਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਏਸ਼ੀਅਨ ਖੇਡਾਂ ਲਈ ਚੋਣ ਹੋਈ ਹੈ। ਸਾਬਕਾ ਪੁਲਸ ਮੁਲਾਜ਼ਮ ਕੁਲਵੰਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਮੱਧ ਪ੍ਰਦੇਸ਼ ਵਿਚ ਹੋਈਆਂ ਅਥਲੈਟਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ।
ਮੱਧ ਪ੍ਰਦੇਸ਼ ਵਿਚ ਹੋਈਆਂ ਮਾਸਟਰ ਅਥਲੈਟਿਕ ਖੇਡਾਂ, ਜੋ ਕਿ 20 ਅਪ੍ਰੈਲ ਤੋਂ 26 ਅਪ੍ਰੈਲ ਤਕ, ਧਰਮਸ਼ਾਲਾ ਵਿਚ ਹੋਈਆਂ ਸਨ, 'ਚ ਕੁਲਵੰਤ ਸਿੰਘ ਨੇ 400 ਮੀਟਰ ਵਿਚ ਗੋਲਡ, 800 ਮੀਟਰ ਵਿਚ ਬ੍ਰਾਂਸ ਮੈਡਲ, 300 ਮੀਟਰ ਹਰਡਲਜ਼ ਵਿਚ ਬ੍ਰਾਂਸ ਮੈਡਲ ਜਿੱਤਿਆ ਤੇ ਐਥਲੀਟ ਦਲਜੀਤ ਸਿੰਘ ਪਸਿਆਣਾ ਨੇ 50 ਕਿਲੋਮੀਟਰ ਵਾਕ ਵਿਚ ਸਿਲਵਰ ਮੈਡਲ ਜਿੱਤਿਆ ਤੇ ਉਨ੍ਹਾਂ ਦੀ ਏਸ਼ੀਅਨ ਗੇਮਾਂ ਵਿਚ ਸਲੈਕਸ਼ਨ ਹੋ ਚੁੱਕੀ ਹੈ। ਇਸ ਦੌਰਾਨ ਖੇਡਾਂ ਵਿਚ ਕੁਲਵੰਤ ਸਿੰਘ ਪਸਿਆਣਾ ਤੇ ਦਲਜੀਤ ਸਿੰਘ ਪਸਿਆਣਾ ਤੋਂ ਇਲਾਵਾ ਸਤਵੰਤ ਕੌਰ, ਭੁਪਿੰਦਰ ਸਿੰਘ, ਵਿਪਨ ਸ਼ਰਮਾ, ਸਵਿਤਾ ਦੇਵੀ, ਸਰੋਜ ਬਾਲਾ ਤੇ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e