30 ਸਾਲ ਪਹਿਲਾਂ ਸੁਰੱਖਿਅਤ ਰੱਖੇ 'ਭਰੂਣ' ਤੋਂ ਪੈਦਾ ਹੋਏ ਜੌੜੇ ਬੱਚੇ, ਬਣਿਆ ਰਿਕਾਰਡ

Tuesday, Nov 22, 2022 - 04:17 PM (IST)

ਪੋਰਟਲੈਂਡ (ਬਿਊਰੋ) ਅਮਰੀਕਾ ਦੇ ਪੋਰਟਲੈਂਡ ਸ਼ਹਿਰ ਵਿਚ ਇਕ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਖ਼ਾਸ ਗੱਲ ਇਹ ਹੈ ਕਿ ਬੱਚੇ ਉਸ ਭਰੂਣ ਤੋਂ ਪੈਦਾ ਹੋਏ ਜਿਸ ਨੂੰ ਔਰਤ ਨੇ 30 ਸਾਲ ਪਹਿਲਾਂ ਸੁਰੱਖਿਅਤ (ਫ੍ਰੀਜ਼) ਕਰਾ ਦਿੱਤਾ ਸੀ। ਨੈਸ਼ਨਲ ਐਮਬ੍ਰਿਓ ਡੋਨੇਸ਼ਨ ਸੈਂਟਰ ਮੁਤਾਬਕ ਰਾਚੇਲ ਰਿਜਵੇ ਨੇ 31 ਅਕਤੂਬਰ ਨੂੰ ਲੀਡੀਆ ਅਤੇ ਟਿਮੋਥੀ ਰਿਜਵੇ ਨੂੰ ਜਨਮ ਦਿੱਤਾ। ਉਹਨਾਂ ਦਾ ਜਨਮ ਸਭ ਤੋਂ ਲੰਬੇ ਸਮੇਂ ਤੱਕ ਫ੍ਰੀਜ਼ ਰਹਿਣ ਵਾਲੇ ਭਰੂਣ ਤੋਂ ਹੋਇਆ। ਇਸ ਤੋਂ ਪਹਿਲਾਂ ਦਾ ਰਿਕਾਰਡ 27 ਸਾਲ ਦਾ ਸੀ ਜੋ 2020 ਵਿਚ ਬਣਿਆ ਸੀ। ਇਹ ਭਰੂਣ 22 ਅਪ੍ਰੈਲ 1992 ਨੂੰ ਅਣਪਛਾਤੇ ਜੋੜੇ ਨੇ ਫ੍ਰੀਜ਼ ਕਰਵਾਏ ਸਨ।ਰਾਚੇਲ ਦੇ ਚਾਰ ਹੋਰ ਬੱਚੇ ਹਨ, ਜਿਨ੍ਹਾਂ ਦੀ ਉਮਰ 8, 6, 3 ਅਤੇ ਲਗਭਗ 2 ਸਾਲ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰੀ ਬਰਫ਼ਬਾਰੀ, ਬਾਈਡੇਨ ਨੇ ਐਮਰਜੈਂਸੀ ਘੋਸ਼ਣਾ ਨੂੰ ਦਿੱਤੀ ਮਨਜ਼ੂਰੀ (ਤਸਵੀਰਾਂ) 

ਡਾਕਟਰਾਂ ਨੇ ਦੱਸਿਆ ਕਿ ਦੋ ਭਰੂਣਾਂ ਨੂੰ ਸਫਲਤਾਪੂਰਵਕ ਟਰਾਂਸਫਰ ਕੀਤਾ ਗਿਆ। ਅਧਿਐਨਾਂ ਦੇ ਅਨੁਸਾਰ ਲਗਭਗ 25% ਤੋਂ 40% ਜੰਮੇ ਹੋਏ ਭਰੂਣਾਂ ਤੋਂ ਬੱਚੇ ਦਾ ਜਨਮ ਹੁੰਦਾ ਹੈ।ਪਿਛਲੇ ਮਹੀਨੇ ਲੀਡੀਆ (5 ਪੌਂਡ 11 ਔਂਸ.) ਅਤੇ ਟਿਮੋਥੀ (6 ਪੋਂਡ 7 ਔਂਸ.) ਨੇ ਆਪਣੀ ਸ਼ੁਰੂਆਤ ਕੀਤੀ।ਬੱਚਿਆਂ ਨੇ ਜਨਮ ਦੇ ਨਤੀਜੇ ਵਜੋਂ ਸਭ ਤੋਂ ਪੁਰਾਣੇ ਭਰੂਣਾਂ ਦਾ ਪਿਛਲਾ ਰਿਕਾਰਡ ਟੁੱਟ ਗਿਆ।2020 ਵਿੱਚ ਪਹਿਲੀ ਵਾਰ ਫ੍ਰੀਜ਼ ਕੀਤੇ ਜਾਣ ਦੇ 27 ਸਾਲ ਬਾਅਦ ਮੌਲੀ ਐਵਰੇਟ ਗਿਬਸਨ ਦਾ ਜਨਮ ਮਾਤਾ-ਪਿਤਾ ਟੀਨਾ ਅਤੇ ਬੇਨ ਗਿਬਸਨ ਦੇ ਘਰ ਹੋਇਆ ਸੀ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News