ਤੁਰਕੀ ਦਾ ਨਵਾਂ ਕਦਮ, ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਨੀਤੀ ਕੀਤੀ ਸਖ਼ਤ
Friday, Apr 29, 2022 - 05:21 PM (IST)
ਇਸਲਾਮਾਬਾਦ (ਏਐਨਆਈ): ਇਸਤਾਂਬੁਲ ਵਿੱਚ ਚਾਰ ਨੇਪਾਲੀ ਨਾਗਰਿਕਾਂ ਨੂੰ ਅਗਵਾ ਕਰਨ ਵਿੱਚ ਕੁਝ ਪਾਕਿਸਤਾਨੀ ਸ਼ਾਮਲ ਪਾਏ ਜਾਣ ਤੋਂ ਬਾਅਦ, ਤੁਰਕੀ ਨੇ ਪਾਕਿਸਤਾਨ ਦੇ ਨਾਗਰਿਕਾਂ ਲਈ ਆਪਣੀ ਵੀਜ਼ਾ ਨੀਤੀ ਨੂੰ ਸਖ਼ਤ ਕਰਨ ਦਾ ਫੈ਼ਸਲਾ ਕੀਤਾ ਹੈ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਸ ਸਬੰਧੀ ਰਿਪੋਰਟ ਦਿੱਤੀ।ਛੇ ਪਾਕਿਸਤਾਨੀ ਨਾਗਰਿਕਾਂ ਦੇ ਸਮੂਹ ਦੁਆਰਾ ਤਕਸੀਮ ਸਕੁਆਇਰ ਤੋਂ "ਬੰਦੂਕ ਦੀ ਨੋਕ 'ਤੇ" ਇਹਨਾਂ ਚਾਰ ਨੇਪਾਲ ਦੇ ਨਾਗਰਿਕਾਂ ਨੂੰ ਅਗਵਾ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਪਾਕਿਸਤਾਨੀਆਂ ਵੱਲੋਂ ਅਗਵਾ ਕਰਨ ਤੋਂ ਬਾਅਦ ਨੇਪਾਲੀਆਂ 'ਤੇ ਤਸ਼ੱਦਦ ਵੀ ਕੀਤਾ ਗਿਆ।
ਅਰਬ ਨਿਊਜ਼ ਨੇ ਪਾਕਿਸਤਾਨੀ ਮੀਡੀਆ ਆਉਟਲੇਟ, ਆਜ ਨਿਊਜ਼ ਦੇ ਹਵਾਲੇ ਨਾਲ ਦੱਸਿਆ ਕਿ ਤੁਰਕੀ ਸਰਕਾਰ ਨੇ ਕਥਿਤ ਤੌਰ 'ਤੇ ਪਾਕਿਸਤਾਨੀਆਂ ਨਾਲ ਜੁੜੇ ਅਪਰਾਧਾਂ ਤੋਂ ਬਾਅਦ ਪਾਕਿਸਤਾਨੀਆਂ ਲਈ ਵੀਜ਼ਾ ਨੀਤੀ ਨੂੰ ਸਖ਼ਤ ਕਰ ਦਿੱਤਾ ਹੈ।ਇਸ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਨੇ ਪਾਕਿਸਤਾਨੀਆਂ ਲਈ ਅਸਥਾਈ ਨਿਵਾਸ ਪਰਮਿਟ ਜਾਰੀ ਕਰਨਾ ਵੀ ਬੰਦ ਕਰ ਦਿੱਤਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਅਗਵਾਕਾਰਾਂ ਨੇ 10,000 ਯੂਰੋ ਦੀ ਫਿਰੌਤੀ ਵੀ ਮੰਗੀ ਸੀ। ਬਾਅਦ ਵਿਚ ਪੁਲਸ ਨੇ ਅਗਵਾਕਾਰਾਂ ਦੇ ਖ਼ਿਲਾਫ਼ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ - ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਸੂਰੀ 'ਤੇ ਹਮਲਾ (ਵੀਡੀਓ)
ਇਸ ਤੋਂ ਪਹਿਲਾਂ ਇੱਕ ਹੋਰ ਘਟਨਾ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਤੁਰਕੀ ਅਧਿਕਾਰੀਆਂ ਨੇ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਸੀ। ਹਾਲਾਂਕਿ ਪਾਕਿਸਤਾਨੀ ਡਿਪਲੋਮੈਟਾਂ ਦੇ ਦਖਲ ਤੋਂ ਬਾਅਦ ਗ੍ਰਿਫ਼ਤਾਰ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ।ਅਰਬ ਨਿਊਜ਼ ਨੇ ਦੱਸਿਆ ਕਿ ਖਾਸ ਤੌਰ 'ਤੇ ਪਾਕਿਸਤਾਨੀ ਇਸਤਾਂਬੁਲ, ਅੰਕਾਰਾ ਅਤੇ ਤੁਰਕੀ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਸੈਂਕੜੇ ਪਾਕਿਸਤਾਨੀ ਨਾਗਰਿਕ ਅੰਤਰ-ਮਹਾਂਦੀਪੀ ਦੇਸ਼ ਦਾ ਦੌਰਾ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ: ਬਿਜਲੀ, ਗੈਸ ਦੇ ਬਿਲਾਂ ਦੇ ਵਾਧੇ ਨੇ ਕੱਢਿਆ ਲੋਕਾਂ ਦਾ ਧੂੰਆਂ