ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ ਸਖ਼ਤ ਹੁਕਮ
Sunday, May 24, 2026 - 02:13 PM (IST)
ਜਲੰਧਰ (ਪੁਨੀਤ)-ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਪਾਵਰਕਾਮ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਕਾਰਨ ਆਮ ਤੌਰ ’ਤੇ ਫਾਲਟ ਸਮੇਂ ਸਿਰ ਠੀਕ ਨਹੀਂ ਹੋ ਪਾਉਂਦਾ ਅਤੇ ਪਬਲਿਕ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪੈਂਦੀਆਂ ਹਨ। ਇਸ ਦੇ ਲਈ ਪਾਵਰਕਾਮ ਵੱਲੋਂ ਟੈਕਨੀਕਲ ਕਰਮਚਾਰੀਆਂ ਨੂੰ ਦਫ਼ਤਰਾਂ ’ਚੋਂ ਕੱਢ ਕੇ ਫੀਲਡ ਵਿਚ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਾਵਰਕਾਮ ਦੇ ਦਫ਼ਤਰੀ ਹੁਕਮ ਨੰਬਰ 1296/22-5 ਤਹਿਤ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਕਿਹਾ ਗਿਆ ਹੈ ਕਿ ਦਫ਼ਤਰਾਂ 'ਚ ਕੰਮ ਕਰਨ ਵਾਲੇ ਸਟਾਫ਼ ਨੂੰ ਫੀਲਡ ਵਿਚ ਤਾਇਨਾਤ ਕੀਤਾ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਹੁਕਮਾਂ ਤੋਂ ਬਾਅਦ ਵਿਭਾਗ ਨਾਲ ਸਬੰਧਤ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਦਫ਼ਤਰਾਂ ਵਿਚ ਤਾਇਨਾਤ ਕਰਮਚਾਰੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋਕਿ ਪਟਿਆਲਾ ਹੈੱਡ ਆਫ਼ਿਸ ਭੇਜੀਆਂ ਜਾਣਗੀਆਂ ਤਾਂ ਜੋ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਟੈਕਨੀਕਲ ਕਰਮਚਾਰੀਆਂ ਦੀ ਫੀਲਡ ਵਿਚ ਤਾਇਨਾਤੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਫੜੀ ਗਈ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ, ਸਰਹੱਦ ਪਾਰੋਂ ਹੁੰਦੀ ਸੀ ਤਸਕਰੀ, DGP ਦੇ ਵੱਡੇ ਖ਼ੁਲਾਸੇ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਵਿਚ ਪੋਸਟ ਦੇ ਹਿਸਾਬ ਨਾਲ ਵੱਡੇ ਪੱਧਰ ’ਤੇ ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਚੱਲ ਰਹੀ ਹੈ। ਇਨ੍ਹਾਂ ਵਿਚ ਜੇ. ਈ., ਲਾਈਨਮੈਨ, ਸਹਾਇਕ ਲਾਈਨਮੈਨ ਆਦਿ ਸ਼ਾਮਲ ਹਨ। ਪਾਵਰਕਾਮ ਵੱਲੋਂ ਘੱਟ ਸਟਾਫ਼ ਨਾਲ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਫੀਲਡ ਵਿਚ ਕੰਮ ਕਰਨ ਵਾਲੇ ਸਟਾਫ਼ ’ਤੇ ਓਵਰਲੋਡ ਬਣਿਆ ਹੋਇਆ ਹੈ। ਵਿਭਾਗੀ ਜਾਣਕਾਰਾਂ ਦਾ ਕਹਿਣਾ ਹੈ ਕਿ ਮਹਾਨਗਰ ਜਲੰਧਰ ਹੀ ਨਹੀਂ, ਸਗੋਂ ਪੰਜਾਬ ਦੇ ਸਾਰੇ ਜ਼ੋਨਾਂ ਵਿਚ ਟੈਕਨੀਕਲ ਸਟਾਫ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੂਰ-ਦੁਰਾਡੇ ਦੀਆਂ ਕਈ ਡਵੀਜ਼ਨਾਂ ਵਿਚ ਹਾਲਾਤ ਬੇਹੱਦ ਨਾਜ਼ੁਕ ਹਨ, ਜਿਸ ਕਾਰਨ ਲੋਕਾਂ ਦੇ ਦਿਲਾਂ ਵਿਚ ਵਿਭਾਗ ਦਾ ਅਕਸ ਖ਼ਰਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555 ਉਮੀਦਵਾਰ ਚੋਣ ਮੈਦਾਨ ’ਚ
ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਨੂੰ ਵੇਖਦੇ ਹੋਏ ਪਾਵਰਕਾਮ ਵੱਲੋਂ ਠੇਕੇ ’ਤੇ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਪਰ ਇਸ ਦੇ ਬਾਵਜੂਦ ਸਟਾਫ਼ ਸ਼ਾਰਟੇਜ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲ ਪਾ ਰਿਹਾ। ਛੋਟੇ-ਮੋਟੇ ਫਾਲਟ ਲਈ ਸੀ. ਐੱਚ. ਬੀ. ਤੋਂ ਕੰਮ ਲਿਆ ਜਾ ਸਕਦਾ ਹੈ ਪਰ ਸ਼ੱਟਡਾਊਨ ਲੈਣ, ਵੱਡੀਆਂ ਲਾਈਨਾਂ ’ਤੇ ਕੰਮ ਕਰਨ ਵਰਗੀ ਸਥਿਤੀ ਵਿਚ ਪੱਕੇ ਸਟਾਫ਼ ਦੀ ਮੌਜੂਦਗੀ ਜ਼ਰੂਰੀ ਹੋ ਜਾਂਦੀ ਹੈ। ਇਸੇ ਲੜੀ ਵਿਚ ਰੋਜ਼ਾਨਾ ਪੈ ਰਹੇ ਫਾਲਟ ਨੂੰ ਨਿਪਟਾਉਣ ਵਿਚ ਸੀ. ਐੱਚ. ਬੀ. ਅਤੇ ਪੱਕੇ ਸਟਾਫ਼ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ’ਤੇ ਭਰਤੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਪਰ ਰਿਟਾਇਰਡ ਹੋਏ ਕਰਮਚਾਰੀਆਂ ਦੇ ਮੁਕਾਬਲੇ ਭਰਤੀ ਪ੍ਰਕਿਰਿਆ ਦਾ ਅਨੁਪਾਤ ਬੇਹੱਦ ਘੱਟ ਸਾਬਤ ਹੋ ਰਿਹਾ ਹੈ। ਇਸੇ ਕਾਰਨ ਟੈਕਨੀਕਲ ਸਟਾਫ਼ ਦੀ ਸ਼ਾਰਟੇਜ ਬਣੀ ਹੋਈ ਹੈ।
ਫਾਲਟ ਵਧਣ ਨਾਲ ਖ਼ਰਾਬ ਹੋ ਰਹੇ ਹਾਲਾਤ
ਸਟਾਫ਼ ਸ਼ਾਰਟੇਜ ਦਾ ਸਭ ਤੋਂ ਉਲਟ ਪ੍ਰਭਾਵ ਗਰਮੀ ਦੇ ਦਿਨਾਂ ਵਿਚ ਵੇਖਣ ਨੂੰ ਮਿਲਦਾ ਹੈ। ਗਰਮੀ ਵਿਚ ਬਿਜਲੀ ਦੀ ਵਰਤੋਂ ਵਧਣ ਦੇ ਕਾਰਨ ਫਾਲਟ ਵਧ ਜਾਂਦੇ ਹਨ, ਜਿਸ ਕਾਰਨ ਟੈਕਨੀਕਲ ਸਟਾਫ਼ ਦੀ ਡਿਮਾਂਡ ਵਿਚ ਭਾਰੀ ਵਾਧਾ ਹੁੰਦਾ ਹੈ। ਕਈ ਇਲਾਕਿਆਂ ਵਿਚ ਲੋਕਾਂ ਨੂੰ ਘੰਟਿਆਂਬੱਧੀ ਸਟਾਫ਼ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉੱਥੇ ਹੀ, ਮੀਂਹ ਅਤੇ ਤੂਫ਼ਾਨ ਦੇ ਮੌਸਮ ਵਿਚ ਹਜ਼ਾਰਾਂ ਦੇ ਹਿਸਾਬ ਨਾਲ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ ਅਤੇ ਅਜਿਹੇ ਸਮੇਂ ਵਿਚ ਹਾਲਾਤ ਬੇਹੱਦ ਖ਼ਰਾਬ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸੂਬੇਦਾਰ ਦੇ ਘਰ 'ਤੇ ਚੱਲੀਆਂ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
