ਤੁਰਕੀ ਨੇ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ਦੇ ਨਾਗਰਿਕਾਂ ਲਈ ਹਵਾਈ ਯਾਤਰਾ ਕੀਤੀ ਬੰਦ

Friday, Nov 12, 2021 - 06:46 PM (IST)

ਵਾਰਸਾ-ਤੁਰਕੀ ਦੇ ਹਵਾਬਾਜ਼ੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਇਰਾਕ, ਸੀਰੀਆ ਅਤੇ ਯਮਨ ਦੇ ਨਾਗਰਿਕਾਂ ਲਈ ਬੇਰਾਲੂਸ ਯਾਤਰਾ ਨੂੰ ਲੈ ਕੇ ਹਵਾਈ ਯਾਤਰਾ ਟਿਕਟਾਂ ਦੀ ਵਿਕਰੀ ਬੰਦ ਕਰ ਰਿਹਾ ਹੈ। ਹਾਲ ਦੇ ਮਹੀਨਿਆਂ 'ਚ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਲਈ ਇਹ ਯੂਰੀਪਨ ਯੂਨੀਅਨ (ਈ.ਯੂ.) 'ਚ ਦਾਖਲ ਹੋਣ ਦਾ ਮਾਰਗ ਬਣ ਗਿਆ ਹੈ। ਯੂਰਪੀਨ ਯੂਨੀਅਨ ਦੇ ਨੇਤਾਵਾਂ ਨੇ ਏਅਰਲਾਈਨਾਂ 'ਤੇ ਪੱਛਮੀ ਏਸ਼ੀਆ ਨਾਲ ਲੋਕਾਂ ਨੂੰ ਬੇਰਾਲੂਸ ਦੀ ਰਾਜਧਾਨੀ ਮਿੰਸਕ ਲਿਆਉਣ ਤੋਂ ਰੋਕਣ ਲਈ ਦਬਾਅ ਵਧਾ ਦਿੱਤਾ ਹੈ ਕਿਉਂਕਿ ਬਿਹਤਰ ਜਨਜੀਵਨ ਦੀ ਆਸ 'ਚ ਸ਼ਰਨ ਪਾਉਣ ਨੂੰ ਇਛੁੱਕ ਲੋਕ ਮਿੰਸਕ ਤੋਂ ਕਾਰ ਰਾਹੀਂ ਯੂਰੀਪਨ ਯੂਨੀਅਨ ਦੇ ਗੇਟ ਤੱਕ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ : ਸਿੰਗਾਪੁਰ 'ਚ ਭਾਰਤੀ ਮੂਲ ਦੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਸਜ਼ਾ ਘਟਾਉਣ ਦੀ ਅਪੀਲ ਨਾਮਨਜ਼ੂਰ

ਗਰਮੀਆਂ ਤੋਂ ਬਾਅਦ ਤੋਂ ਹਜ਼ਾਰਾਂ ਲੋਕ ਗੈਰ-ਕਾਨੂੰਨੀ ਰੂਪ ਨਾਲ ਯੂਰਪੀਨ ਯੂਨੀਅਨ ਦੇ ਦੇਸ਼ਾਂ-ਪੋਲੈਂਡ, ਲਿਥੁਆਨੀਆ ਅਤੇ ਲਾਤਾਵੀਆ ਪਹੁੰਚ ਗਏ ਹਨ। ਕਈ ਹਜ਼ਾਰ ਲੋਕਾਂ ਨੂੰ ਇਨ੍ਹਾਂ ਦੇਸ਼ਾਂ 'ਚ ਦਾਖਲ ਕਰਨ ਤੋਂ ਰੋਕ ਦਿੱਤਾ ਗਿਆ ਹੈ ਅਤੇ ਬਹੁਤਿਆਂ ਨੂੰ ਤਾਂ ਵਾਪਸ ਮੋੜ ਦਿੱਤਾ ਗਿਆ ਹੈ। ਟਵਿੱਟਰ 'ਤੇ ਇਕ ਸੰਖੇਪ ਬਿਆਨ 'ਚ ਤੁਰਕੀ ਦੇ ਜਹਾਜ਼ ਪ੍ਰਸ਼ਾਸਨ ਨੇ ਕਿਹਾ ਕਿ ਟਿਕਟ ਵਿਕਰੀ 'ਤੇ ਰੋਕ ਦਾ ਉਸ ਦਾ ਫੈਸਲਾ ਅਗਲੇ ਨੋਟਿਸ ਤੱਕ ਜਾਇਜ਼ ਹੈ। ਤੁਰਕੀ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਬੇਰਾਲੂਸ ਦੀ ਏਅਰਲਾਈਨ ਬੇਲਾਵੀਆ ਨੇ ਕਿਹਾ ਕਿ ਉਹ ਵੀ ਇਰਾਕ, ਸੀਰੀਆ ਅਤੇ ਯਮਨ ਦੇ ਨਾਗਰਿਕਾਂ ਨੂੰ ਸ਼ੁੱਕਰਵਾਰ ਆਪਣੀ ਇਸਤਾਂਬੁਲ-ਮਿੰਸਕ ਉਡਾਣਾਂ ਤੋਂ ਨਹੀਂ ਲੈ ਕੇ ਜਾਵੇਗੀ।

ਇਹ ਵੀ ਪੜ੍ਹੋ : ਗਲਾਸਗੋ 'ਚ 200 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ 'ਚ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News