ਤੁਰਕੀ ''ਚ ਪੁਲਸ ਦਾ ਜਹਾਜ਼ ਹਾਦਸਾ ਗ੍ਰਸਤ, ਪਾਇਲਟਾਂ ਸਮੇਤ 7 ਦੀ ਮੌਤ

Thursday, Jul 16, 2020 - 06:27 PM (IST)

ਤੁਰਕੀ ''ਚ ਪੁਲਸ ਦਾ ਜਹਾਜ਼ ਹਾਦਸਾ ਗ੍ਰਸਤ, ਪਾਇਲਟਾਂ ਸਮੇਤ 7 ਦੀ ਮੌਤ

ਅੰਕਾਰਾ (ਭਾਸ਼ਾ) ਪੁਲਸ ਦਾ ਇਕ ਛੋਟਾ ਜਹਾਜ਼ ਪੂਰਬੀ ਤੁਰਕੀ ਵਿਚ ਪਹਾੜੀ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ 7 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਤੁਰਕੀ ਦੇ ਗ੍ਰਹਿ ਮੰਤਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਵਿਕਟੋਰੀਆ 'ਚ ਵੱਡਾ ਵਾਧਾ ਦਰਜ, ਪੀ.ਐੱਮ. ਨੇ ਜ਼ਾਹਰ ਕੀਤੀ ਚਿੰਤਾ

ਸੁਲੇਮਾਨ ਸੋਯਲੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁੱਧਵਾਰ ਨੂੰ ਜਹਾਜ਼ ਇਕ ਨਿਗਰਾਨੀ ਅਤੇ ਟੋਹੀ ਮੁਹਿੰਮ ਤੋਂ ਪਰਤ ਰਿਹਾ ਸੀ। ਉਸੇ ਦੌਰਾਨ ਈਰਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਵਾਨ ਦੀਆਂ ਅਰਟੋਸ ਪਹਾੜੀਆਂ ਵਿਚ ਇਹ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਦੱਸਿਆ ਕਿ ਵਾਪਸੀ ਵਿਚ ਜਹਾਜ਼ ਰਡਾਰ ਤੋਂ ਇਕ ਪਾਸੇ ਹੋ ਗਿਆ ਸੀ ਅਤੇ ਤੜਕੇ 3 ਵਜੇ ਇਸ ਦਾ ਮਲਬਾ ਮਿਲਿਆ। ਜਹਾਜ਼ ਵਿਚ ਦੋ ਪਾਇਲਟਾਂ ਸਮੇਤ ਇਸ ਵਿਚ ਸਵਾਰ ਸਾਰੇ ਲੋਕ ਪੁਲਸ ਬਲ ਤੋਂ ਸਨ। ਸੋਯਲੂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Vandana

Content Editor

Related News