ਤੁਰਕੀ ਵਿਚ 6 ਮਨੁੱਖੀ ਅਧਿਕਾਰ ਕਾਰਜ ਅਧਿਕਾਰੀਆਂ ਨੂੰ ਹਿਰਾਸਤ ਵਿਚ ਭੇਜਣ ਦੇ ਆਦੇਸ਼

07/18/2017 2:21:17 PM

ਅੰਕਾਰਾ— ਤੁਰਕੀ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਅਦਾਲਤ ਨੇ ਮਨੁੱਖੀ ਅਧਿਕਾਰ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਦੇ ਇਕ ਸਥਾਨਕ ਨਿਦੇਸ਼ਕ ਅਤੇ ਪੰਜ ਹੋਰ ਮਨੁੱਖੀ ਅਧਿਕਾਰ ਕਾਰਜ ਅਧਿਕਾਰੀਆਂ ਨੂੰ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿੱਤਾ ਹੈ। ਸੂਤਰਾਂ ਮੁਤਾਬਕ ਐਮਨੈਸਟੀ ਦੇ ਸਥਾਨਕ ਨਿਦੇਸ਼ਕ ਅਤੇ 9 ਹੋਰ ਲੋਕਾਂ ਨੂੰ 5 ਜੁਲਾਈ ਨੂੰ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਉਹ ਇਸਤਾਂਬੁਲ ਦੇ ਇਕ ਹੋਟਲ ਨੇੜੇ ਡਿਜੀਟਲ ਸੁਰੱਖਿਆ ਅਤੇ ਸੂਚਨਾ ਪ੍ਰੰਬਧਨ 'ਤੇ ਆਯੋਜਿਤ ਇਕ ਕਾਰਜਸ਼ਾਲਾ ਵਿਚ ਹਿੱਸਾ ਲੈ ਰਹੇ ਸਨ। ਇਨ੍ਹਾਂ ਵਿਚ ਜਰਮਨੀ ਅਤੇ ਸਵੀਡਨ ਦਾ ਇਕ-ਇਕ ਨਾਗਰਿਕ ਵੀ ਸ਼ਾਮਲ ਹੈ। 
ਇਸਤਗਾਸਾ ਨੇ ਸੋਮਵਾਰ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਇਕ ਅੱਤਵਾਦੀ ਸੰਗਠਨ ਦੀ ਮੈਂਬਰਸ਼ਿਪ ਨਾਲ ਜੁੜੇ ਮਾਮਲੇ ਦੀ ਕਾਰਵਾਈ ਪੂਰੀ ਹੋ ਜਾਣ ਤੱਕ ਇਨ੍ਹਾਂ ਸਾਰੇ ਸਾਰਿਆਂ ਨੂੰ ਹਿਰਾਸਤ ਵਿਚ ਰੱਖਿਆ ਜਾਵੇ ਪਰ ਅਦਾਲਤ ਨੇ 4 ਕਾਰਜ ਅਧਿਕਾਰੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੰਦੇ ਹੋਏ ਬਾਕੀਆਂ ਨੂੰ ਹਿਰਾਸਤ ਵਿਚ ਰੱਖਣ ਦਾ ਆਦੇਸ਼ ਦਿੱਤਾ ਸੀ। ਸੂਤਰਾਂ ਮੁਤਾਬਕ ਇਨ੍ਹਾਂ 10 ਕਾਰਜ ਅਧਿਕਾਰੀਆਂ ਨੂੰ ਬੀਤੇ ਸਾਲ ਜੁਲਾਈ ਵਿਚ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।


Related News