ਭਾਰਤ ਖ਼ਿਲਾਫ਼ ਤੁਰਕੀ ਨੇ ਮਿਲਿਆ ਪਾਕਿਸਤਾਨ ਨਾਲ ਹੱਥ, ਕਸ਼ਮੀਰ ’ਤੇ ਰਚ ਰਿਹਾ ਸਾਜ਼ਿਸ਼

Tuesday, Feb 01, 2022 - 07:54 PM (IST)

ਇੰਟਰਨੈਸ਼ਨਲ ਡੈਸਕ– ਕਸ਼ਮੀਰ ਮੁੱਦੇ ’ਤੇ ਤੁਰਕੀ ਦੀਆਂ ਭਾਰਤ ਖ਼ਿਲਾਫ਼ ਸਾਜ਼ਿਸ਼ਾਂ ਤੇਜ਼ ਹੰਦੀਆਂ ਜਾ ਰਹੀਆਂ ਹਨ ਅਤੇ ਉਹ ਪਾਕਿਸਤਾਨ ਦੇ ਨਾਲ ਮਿਲ ਕੇ ਨਵਾਂ ਦਾਅ ਚੱਲਣ ਦੀ ਫਿਰਾਕ ’ਚ ਹੈ। ਦੁਨੀਆ ਜਾਣਦੀ ਹੈ ਕਿ ਕਸ਼ਮੀਰ ਨੂੰ ਲੈ ਕੇ ਤੁਰਕੀ ਲਗਾਤਾਰ ਪਾਕਿਸਤਾਨ ਸਰਕਾਰ ਦਾ ਪੱਖ ਲੈਂਦਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਤੁਰਕੀ ਦੇ ਸਹਾਰੇ ਨਾਪਾਕ ਸਾਜ਼ਿਸ਼ ਰਚ ਰਹੀ ਹੈ। ਕਸ਼ਮੀਰ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਲੇਸ਼ੀਆ, ਤੁਰਕੀ ਅਤੇ ਪਾਕਿਸਤਾਨ ਇਕੱਠੇ ਨਜ਼ਰ ਆਏ ਹਨ। ਰਿਪੋਰਟ ਮੁਤਾਬਕ, ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦੀ ਮਦਦ ਨਾਲ ਆਈ.ਐੱਸ.ਆਈ. ਭਾਰਤੀ ਮੁਸਲਮਾਨਾਂ ਵਿਚਾਲੇ ਆਪਣੀ ਘੁਸਪੈਠ ਵਧਾਉਣਾ ਚਾਹ ਰਿਹਾ ਹੈ ਅਤੇ ਦੁਨੀਆ ’ਚ ਭਾਰਤ ਦੀ ਵਿਦੇਸ਼ ਨੀਤੀ ਨੂੰ ਲੈ ਕੇ ਸ਼ੱਕ ਪੈਦਾ ਕਰਨਾ ਚਾਹੁੰਦਾ ਹੈ।

ਖੁਫੀਆ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਤੋਂ ਬਾਅਦ ਹੁਣ ਤੁਰਕੀ ਭਾਰਤ ਵਿਰੋਧੀ ਗਤੀਵਿਧੀਆਂ ਦਾ ਸੈਂਟਰ ਬਣਦਾ ਜਾ ਰਿਹਾ ਹੈ। ਇਸਤੋਂ ਪਹਿਲਾਂ ਪਾਕਿਸਤਾਨ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਰਾਹੀਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੀ ਸੀ ਪਰ ਪਿਛਲੇ ਕੁਝ ਸਾਲਾਂ ’ਚ ਇਨ੍ਹਾਂ ਦੇਸ਼ਾਂ ਨਾਲ ਸੰਬੰਧ ਲਗਾਤਾਰ ਬਿਹਤਰ ਹੋਏ ਹਨ। ਅਜਿਹੇ ’ਚ ਪਾਕਿਸਤਾਨ ਇਕ ਨਵੇਂ ਸਾਥ ਦੀ ਭਾਲ ’ਚ ਹੈ ਜੋ ਤੁਰਕੀ ’ਤੇ ਜਾ ਕੇ ਖ਼ਤਮ ਹੁੰਦਾ ਦਿਸ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਹਾਲੀਆ ਸਾਲਾਂ ’ਚ ਖੁਫੀਆ ਸੂਚਨਾਵਾਂ ’ਚ ਵੀ ਵਾਧਾ ਹੋਇਆ ਹੈ। ਅੰਕਾਰਾ ਆਪਣੇ ਮੀਡੀਆ, ਵਿਦਿਅਕ ਅਦਾਰਿਆਂ ਸਮੇਤ ਹੋਰ ਸਰਕਾਰੀ ਸੰਗਠਨਾਂ ਰਾਹੀਂ ਭਾਰਤ ਦੇ ਮੁਸਲਮਾਨਾਂ ’ਚ ਆਪਣੇ ਘੁਸਪੈਠ ਵਧਾਉਣਾ ਚਾਹ ਰਿਹਾ ਹੈ। ਕਸ਼ਮੀਰੀ ਮੁਸਲਮਾਨਾਂ ਦੇ ਨਾਲ ਹੀ ਤੁਰਕੀ ਨੇ ਹਾਲ ਦੇ ਦਿਨਾਂ ’ਚ ਕਈ ਮੁਸਲਮਾਨਾਂ ਨੂੰ ਵੱਡੇ ਪੱਧਰ ’ਤੇ ਸਕਾਲਰਸ਼ਿਪ ਦਿੱਤੀ ਹੈ।


Rakesh

Content Editor

Related News