ਸਪੇਨ : ਜਹਾਜ਼ ''ਚ ਵਾਯੂਮੰਡਲੀ ਖਰਾਬੀ ਕਾਰਨ 14 ਯਾਤਰੀ ਜ਼ਖਮੀ

08/22/2019 10:54:03 AM

ਮੈਡ੍ਰਿਡ— ਸਪੇਨ ਦੇ ਚਾਰਟਰ ਏਅਰਲਾਈਨ ਇਵੈਲੋਪ ਦੇ ਇਕ ਜਹਾਜ਼ 'ਚ ਵਾਯੂ ਮੰਡਲ ਸਬੰਧੀ ਖਰਾਬੀ ਆਉਣ ਕਾਰਨ 14 ਯਾਤਰੀ ਜ਼ਖਮੀ ਹੋ ਗਏ। ਜਹਾਜ਼ 'ਚ ਬੈਠੇ ਯਾਤਰੀਆਂ ਦੀ ਜਾਨ ਉਸ ਸਮੇਂ ਖਤਰੇ 'ਚ ਪੈ ਗਈ ਜਦ ਮੌਰਿਸ਼ਸ ਤੋਂ ਮੈਡ੍ਰਿਡ ਆ ਰਿਹਾ ਜਹਾਜ਼ ਵਾਯੂ ਮੰਡਲ ਸਬੰਧੀ ਖਰਾਬੀ 'ਚ ਆ ਗਿਆ। ਇਸ ਦੇ ਪ੍ਰਭਾਵ ਕਾਰਨ ਜਹਾਜ਼ 100 ਮੀਟਰ ਤਕ ਹੇਠਾਂ ਆ ਗਿਆ ਅਤੇ ਹਿੱਲਣ ਲੱਗ ਗਿਆ। ਇਸ ਘਟਨਾ ਦੀ ਜਾਣਕਾਰੀ ਕੰਪਨੀ ਨੇ ਬੁੱਧਵਾਰ ਨੂੰ ਦਿੱਤੀ।

ਇਵੈਲੋਪ ਨੇ ਇਕ ਬਿਆਨ 'ਚ ਦੱਸਿਆ ਕਿ ਏਅਰਬੱਸ 330 ਮੈਡ੍ਰਿਡ ਹਵਾਈ ਅੱਡੇ 'ਤੇ ਮੰਗਲਵਾਰ ਰਾਤ ਨੂੰ ਸੁਰੱਖਿਅਤ ਉਤਾਰਿਆ ਗਿਆ। ਉਡਾਣ ਦੌਰਾਨ 15 ਸਕਿੰਟਾਂ ਤਕ ਅਜਿਹਾ ਹੋਇਆ ਤੇ ਜਹਾਜ਼ 100 ਮੀਟਰ ਤਕ ਹੇਠਾਂ ਆ ਗਿਆ ਸੀ। ਇਵੈਲੋਪ ਦੇ ਇਕ ਬੁਲਾਰੇ ਨੇ ਦੱਸਿਆ ਕਿ 14 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਇਲਾਜ ਲਈ ਇਕ ਸਥਾਨਕ ਹਸਪਤਾਲ ਲੈ ਜਾਇਆ ਗਿਆ। ਇਨ੍ਹਾਂ ਯਾਤਰੀਆਂ ਨੂੰ ਉਸ ਦਿਨ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਸੀ। ਜ਼ਖਮੀਆਂ 'ਚ 3 ਵਿਅਕਤੀ ਜਹਾਜ਼ ਦੇ ਕਰੂ ਮੈਂਬਰ ਸਨ। ਉੱਥੇ ਹੀ ਇਕ ਔਰਤ ਯਾਤਰੀ ਨੇ ਰੇਡੀਓ ਕਾਰਡੇਨਾ ਸੇਰ ਨੂੰ ਦੱਸਿਆ ਕਿ ਜਹਾਜ਼ 'ਚ ਉਨ੍ਹਾਂ ਨੇ ਯਾਤਰੀਆਂ ਨੂੰ ਆਪਣੀ ਸੀਟ ਤੋਂ ਡਿੱਗਦੇ ਦੇਖਿਆ ਅਤੇ ਕਈਆਂ ਦਾ ਸਿਰ ਜਹਾਜ਼ ਦੀ ਛੱਤ ਨਾਲ ਵੀ ਟਕਰਾਇਆ।
ਏਅਰਲਾਈਨ ਨੇ ਦੱਸਿਆ ਕਿ ਸਾਫ ਆਸਮਾਨ 'ਚ ਉਡਾਣ ਤੋਂ ਪਹਿਲਾਂ ਯਾਤਰੀਆਂ ਨੂੰ ਸੀਟ ਬੈਲਟ ਬੰਨ੍ਹਣ ਦੀ ਸਲਾਹ ਦਿੱਤੀ ਗਈ ਸੀ। ਅਸਲ 'ਚ ਵਾਯੂਮੰਡਲ ਖਰਾਬੀ ਅਜਿਹੀ ਹੁੰਦੀ ਹੈ ਜੋ ਸਾਫ ਸ਼ਾਂਤ ਆਸਮਾਨ 'ਚ ਬਿਨਾਂ ਬੱਦਲਾਂ ਦੇ ਜਾਂ ਬਿਨਾਂ ਕਿਸੇ ਸੰਕੇਤ ਦੇ ਪੈਦਾ ਹੁੰਦੀ ਹੈ।


Related News