ਇਟਲੀ ''ਚ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਵਾਲੇ ਮਨਦੀਪ ਸਿੰਘ ਸੈਣੀ ਦਾ ਸਨਮਾਨ

Monday, Nov 18, 2024 - 12:53 PM (IST)

ਇਟਲੀ ''ਚ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਵਾਲੇ ਮਨਦੀਪ ਸਿੰਘ ਸੈਣੀ ਦਾ ਸਨਮਾਨ

ਮਿਲਾਨ (ਸਾਬੀ ਚੀਨੀਆ)- ਇਟਲੀ ਅਤੇ ਯੂਰਪ ਭਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦਸਤਾਰ ਸਜਾਉਣ ਦੀ ਸਿਖਲਾਈ ਦੇਣ ਵਾਲੇ ਦਸਤਾਰ ਕੋਚ ਮਨਦੀਪ ਸਿੰਘ ਸੈਣੀ ਦਾ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸੰਗਤ ਸਭਾ ਤੇਰਾਨੋਵਾ (ਆਰੇਸੋ) ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮਨਦੀਪ ਸਿੰਘ ਸੈਣੀ ਦਸਤਾਰ ਦੀ ਸਿਖਲਾਈ ਦੇਣ ਦੇ ਲਈ ਕਾਫੀ ਲੰਬੇ ਸਮੇਂ ਤੋਂ ਸ਼ਲਾਗਾਯੋਗ ਉਪਰਾਲੇ ਕਰ ਰਹੇ ਹਨ ਅਤੇ ਵੱਖ-ਵੱਖ ਗੁਰਦੁਆਰਿਆਂ ਵਿੱਚ ਕੈਂਪ ਲਾ ਕੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਸਿਖਲਾਈ ਦੇ ਰਹੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

ਮਨਦੀਪ ਸੈਣੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਟਲੀ ਵੱਸਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਉਨ੍ਹਾਂ ਨੂੰ ਗਲੋਬਲ ਪੱਧਰ 'ਤੇ ਪਛਾਣ ਮਿਲੀ ਹੈ, ਜਿਸ ਲਈ ਉਹ ਸਿੱਖ ਸੰਗਤਾਂ ਦੇ ਸਦਾ ਰਿਣੀ ਰਹਿਣਗੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ, ਭਾਈ ਹਰਪ੍ਰੀਤ ਸਿੰਘ ਜੀਰਾ ਸੈਕਟਰੀ ਅਤੇ ਜਰਨੈਲ ਸਿੰਘ ਮੌਜੂਦ ਸਨ। ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਸੈਣੀ ਕਾਫੀ ਲੰਬੇ ਅਰਸੇ ਤੋਂ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਦਸਤਾਰ ਨੂੰ ਸਜਾਉਣ ਦੀ ਸਿਖਲਾਈ ਦੇਣ ਦੇ ਲਈ ਪੂਰੇ ਯੂਰਪ ਭਰ ਦੇ ਵਿੱਚ ਜਾਣਿਆ ਪਛਾਣਿਆ ਨਾਮ ਹੈ।

ਇਹ ਵੀ ਪੜ੍ਹੋ: UK ਦੀ ਸੰਸਦ ’ਚ ਸਿੱਖ ਨੇ ਰਚਿਆ ਇਤਿਹਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News