ਦਸਤਾਰ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ : ਭਾਈ  ਸੰਦੀਪ ਸਿੰਘ

Thursday, Aug 29, 2024 - 12:53 PM (IST)

ਮਿਲਾਨ (ਸਾਬੀ ਚੀਨੀਆ):  ਦਸਤਾਰ ਦਾ ਮਹੱਤਵ ਸਿੱਖਾਂ ਲਈ ਅਹਿਮ ਹੈ ਜੋ ਕਿ ਸਿੱਖ ਪਹਿਚਾਣ ਦਾ ਮੁੱਖ ਪ੍ਰਤੀਕ ਹੈ। ਸਾਡੇ ਸਮਾਜ ਵਿਚ ਵੀ ਦਸਤਾਰ (ਪੱਗ) ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੱਗ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਸਰਦਾਰੀ ਦਾ ਖਿਤਾਬ ਸਿਰ ’ਤੇ ਦਸਤਾਰ ਸਜਾਉਣ ਵਾਲੇ ਨੂੰ ਹੀ ਮਿਲਦਾ ਹੈ। ਜਿੱਥੇ ਇੱਕ ਪਾਸੇ ਸਿੱਖ ਨੌਜਵਾਨਾਂ ਦਾ ਕੁੱਝ ਹਿੱਸਾ ਦਸਤਾਰ ਤੋਂ ਬੇ-ਮੁੱਖ ਹੋ ਚੁੱਕਾ ਹੈ। ਪਰ ਫਿਰ ਵੀ ਅੱਜ ਸਾਡੇ ਸਿੱਖ ਸਾਮਾਜ ਵਿੱਚ ਬਹੁਗਿਣਤੀ ਨੌਜਵਾਨ ਦਸਤਾਰ ਦੀ ਮਹੱਤਤਾ ਨੂੰ ਸਮਝਦਿਆਂ ਇਸ ਨੂੰ ਆਪਣੀ ਸ਼ਾਨ ਸਮਝਦੇ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪਿਛਲੇ ਲੰਬੇ ਸਮੇਂ ਤੋਂ ਦਸਤਾਰ ਦੀ ਸੇਵਾ ਕਰ ਰਹੇ ਅੰਤਰ ਰਾਸ਼ਟਰੀ ਦਸਤਾਰ ਕੇਚ ਭਾਈ ਸੰਦੀਪ ਸਿੰਘ ਜੀ ਦੁਆਰਾ ਕੀਤਾ ਗਿਆ ਜੋ ਕਿ ਅੱਜ ਕੱਲ੍ਹ ਇਟਲੀ ਫੇਰੀਂ ਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਮੈਰੀਲੈਂਡ ਦਾ 'ਪੰਜਾਬਣਾਂ ਦਾ ਮੇਲਾ' ਬੜੀ ਧੂਮ ਧਾਮ ਨਾਲ ਸੰਪੰਨ (ਤਸਵੀਰਾਂ)

ਉਨ੍ਹਾਂ ਦਾ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਅਤੇ ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੱਲਬਾਤ ਕਰਦਿਆਂ ਸੰਦੀਪ ਸਿੰਘ ਨੇ ਕਿਹਾ ਕਿ ਇਟਲੀ ਵਿੱਚ ਦਸਤਾਰ ਦੇ ਚਲਦਿਆਂ ਉਨ੍ਹਾਂ ਨੂੰ ਮਿਲੇ ਪਿਆਰ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ। ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਯੂਰਪ ਦੇ ਪ੍ਰਸਿੱਧ ਦਸਤਾਰ ਕੋਚ ਮਨਦੀਪ ਸਿੰਘ ਸੈਣੀ ਅਤੇ ਇਟਲੀ ਵਿੱਚ ਦਸਤਾਰਾਂ ਦੀ ਸੇਵਾ ਕਰ ਰਹੇ ਭੁਪਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਅੰਤਰਰਾਸ਼ਟਰੀ  ਦਸਤਾਰ ਕੋਚ ਸੰਦੀਪ ਸਿੰਘ ਪਿਛਲੇ ਲੰਬੇ ਸਮੇਂ ਤੋਂ ਦਸਾਤਾਰਾਂ ਦੀ ਸੇਵਾ ਕਰ ਰਹੇ ਹਨ ਅਤੇ ਅਣਗਿਤ ਦਸਤਾਰਾਂ ਦੇ ਮੁਕਾਬਲੇ ਅਤੇ ਦਸਤਾਰ ਮੁਕਾਬਲਿਆਂ ਦੀ ਜੱਜਮੈਂਟ ਕਰ ਚੁੱਕੇ ਹਨ। ਨੌਜਵਾਨਾਂ ਵਿੱਚ ਦਸਤਾਰ ਨੂੰ ਪ੍ਰਫੁਲਿੱਤ ਕਰਨ ਲਈ ਸੰਦੀਪ ਸਿੰਘ ਦਾ ਵੱਡਾ ਯੋਗਦਾਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News