ਟਿਊਨੀਸ਼ੀਆ ਨੇ 75,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੂਮੱਧ ਸਾਗਰ ਦੇ ਰਸਤੇ ਇਟਲੀ ''ਚ ਦਾਖ਼ਲ ਹੋਣ ਤੋਂ ਰੋਕਿਆ

Thursday, Feb 22, 2024 - 12:37 PM (IST)

ਟਿਊਨੀਸ਼ੀਆ ਨੇ 75,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੂਮੱਧ ਸਾਗਰ ਦੇ ਰਸਤੇ ਇਟਲੀ ''ਚ ਦਾਖ਼ਲ ਹੋਣ ਤੋਂ ਰੋਕਿਆ

ਟਿਊਨਿਸ (ਵਾਰਤਾ)- ਟਿਊਨੀਸ਼ੀਆ ਨੇ 2023 ਵਿਚ 75,000 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਿਆ, ਜਦੋਂ ਉਹ ਭੂਮੱਧ ਸਾਗਰ ਦੇ ਰਸਤੇ ਇਟਲੀ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਜਾਣਕਾਰੀ ਨਿੱਜੀ ਰੇਡੀਓ ਸਟੇਸ਼ਨ ਮੋਜੇਕ ਐੱਫ.ਐੱਮ. ਨੇ ਬੁੱਧਵਾਰ ਨੂੰ ਦਿੱਤੀ। ਮੋਜੇਕ ਐੱਫ.ਐੱਮ. ਨੇ ਟਿਊਨੀਸ਼ੀਆ ਦੇ ਨੈਸ਼ਨਲ ਗਾਰਡ ਦੇ ਬੁਲਾਰੇ ਹਾਉਸੇਮੁਦੀਨ ਜਬਲੀ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਕਿ ਇਹ 2022 ਦੀ ਸੰਖਿਆ ਤੋਂ ਦੁੱਗਣੀ ਹੈ। 

 ਇਹ ਵੀ ਪੜ੍ਹੋ: US 'ਚ ਮੁੜ ਨਾਈਟ੍ਰੋਜਨ ਗੈਸ ਨਾਲ ਸਜ਼ਾ-ਏ-ਮੌਤ ਦੇਣ ਦੀ ਤਿਆਰੀ, ਜਾਣੋ ਇਸ ਤੋਂ ਪਹਿਲਾਂ ਕਿਵੇਂ ਨਿਕਲੀ ਸੀ ਕੇਨੇਥ ਦੀ ਜਾਨ

ਸਾਲ 2022 ਵਿਚ ਟਿਊਨੀਸ਼ੀਆ ਤਟਾਂ ਤੋਂ ਇਟਲੀ ਜਾਂਦੇ ਸਮੇਂ 35,000 ਤੋਂ ਵੱਧ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਕਈ ਮਹੀਨਿਆਂ ਵਿਚ ਟਿਊਨੀਸ਼ੀਆਈ ਸੁਰੱਖਿਆ ਬਲਾਂ ਨੇ ਇਤਾਲਵੀ ਟਾਪੂ ਲੈਂਪੇਡੁਸਾ ਲਈ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਦੇਸ਼ ਦੇ ਦੱਖਣੀ-ਪੂਰਬੀ ਸੂਬੇ ਸਫੈਕਸ ਤੋਂ ਹੋਰ ਸੂਬਿਆਂ ਤੱਕ ਸਬੰਧ ਕਾਰਵਾਈਆਂ ਦੀ ਵਿਸਤਾਰ ਕੀਤਾ ਹੈ। ਟਿਊਨੀਸ਼ੀਆਈ ਸਮੁੰਦਰੀ ਤੱਟ ਤੋਂ ਲਗਭਗ 130 ਕਿਲੋਮੀਟਰ ਦੂਰੀ 'ਤੇ ਸਥਿਤ ਲੈਂਪੇਡੁਸਾ ਟਾਪੂ ਨੂੰ ਅਕਸਰ ਇਟਲੀ ਲਈ ਗੈਰ-ਕਾਨੂੰਨੀ ਸਮੁੰਦਰੀ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਲਈ ਪਹਿਲੇ ਸਟਾਪ ਵਜੋਂ ਚੁਣਿਆ ਜਾਂਦਾ ਹੈ।

ਇਹ ਵੀ ਪੜ੍ਹੋ: ਰੂਸ 'ਚ 'ਹੈਲਪਰ' ਦਾ ਕਹਿ ਜੰਗ ਦੇ ਮੈਦਾਨ 'ਚ ਭੇਜੇ ਗਏ Indians, ਫਸੇ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਮਦਦ ਦੀ ਅਪੀਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News