ਫੌਜੀ ਮੁਹਿੰਮ ''ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਜਾਵੇਗੀ ਤੁਲਸੀ ਗਾਬਾਰਡ
Tuesday, Aug 13, 2019 - 11:48 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਨ ਲਈ ਡੈਮੋਕ੍ਰੇਟਿਕ ਪਾਰਟੀ ਦੀ ਦਾਅਵੇਦਾਰ ਤੁਲਸੀ ਗਾਬਾਰਡ ਨੇ ਕੁਝ ਦਿਨ ਆਪਣੀ ਪ੍ਰਚਾਰ ਮੁਹਿੰਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਹ ਕੁਝ ਸਮੇਂ ਲਈ ਇੰਡੋਨੇਸ਼ੀਆ 'ਚ ਫੌਜੀ ਮੁਹਿੰਮ 'ਚ ਸ਼ਾਮਲ ਹੋਵੇਗੀ। ਹਵਾਈ ਨੈਸ਼ਨਲ ਗਾਰਡ ਦੀ ਮੈਂਬਰ ਤੁਲਸੀ ਨੇ ਮੰਗਲਵਾਰ ਇਥੇ ਕਿਹਾ ਕਿ ਫੌਜ ਦੀ ਵਰਦੀ ਪਹਿਨ ਕੇ ਉਕਤ ਫੌਜੀ ਅਭਿਆਸ 'ਚ ਹਿੱਸਾ ਲਵਾਂਗੀ। ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ ਪਰ ਇਕ ਫੌਜੀ ਹੋਣ ਦੇ ਨਾਤੇ ਮੈਂ ਵੱਖ-ਵੱਖ ਤਰੀਕਿਆਂ ਨਾਲ ਆਪਣੇ ਦੇਸ਼ ਦੀ ਸੇਵਾ ਕਰ ਸਕਦੀ ਹਾਂ।