ਇਟਲੀ ਦੇ ਪ੍ਰਸਿੱਧ ਸ਼ਨੀ ਮੰਦਰ (ਬਰੇਸ਼ੀਆ) ਵਿਖੇ ਤੁਲਸੀ ਤੇ ਸ਼ਾਲੀਗਰਾਮ ਵਿਆਹ 2 ਨਵੰਬਰ ਨੂੰ, ਸੰਗਤ ''ਚ ਭਾਰੀ ਉਤਸ਼ਾਹ

Wednesday, Oct 15, 2025 - 08:19 PM (IST)

ਇਟਲੀ ਦੇ ਪ੍ਰਸਿੱਧ ਸ਼ਨੀ ਮੰਦਰ (ਬਰੇਸ਼ੀਆ) ਵਿਖੇ ਤੁਲਸੀ ਤੇ ਸ਼ਾਲੀਗਰਾਮ ਵਿਆਹ 2 ਨਵੰਬਰ ਨੂੰ, ਸੰਗਤ ''ਚ ਭਾਰੀ ਉਤਸ਼ਾਹ

ਬਰੇਸ਼ੀਆ, (ਕੈਂਥ)- ਬੋਰਗੋ ਸਨ ਜਾਕੋਮੋ (ਬਰੇਸ਼ੀਆ) ਦੇ ਸ਼ਨੀ ਮੰਦਰ ਵਿਖੇ ਤਿਵਾਰੀ ਪਰਿਵਾਰ ਵੱਲੋਂ ਭਗਵਾਨ ਸ਼ਾਲੀਗਰਾਮ ਅਤੇ ਤੁਲਸੀ ਮਾਤਾ ਜੀ ਦਾ ਸਲਾਨਾ 16ਵਾਂ ਵਿਆਹ 2 ਨਵੰਬਰ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਆਯੋਜਕ ਰਵਿੰਦਰ ਤਿਵਾਰੀ ਅਤੇ ਦਰਸ਼ਨਾ ਤਿਵਾਰੀ ਨੇ ਦੱਸਿਆ ਕਿ 1 ਨੰਵਬਰ ਸ਼ਨੀਵਾਰ ਨੂੰ ਸ਼ਾਮ 6 ਵਜੇ ਸਗਾਈ ਦੀ ਰਸਮ ਹੋਵੇਗੀ ਅਤੇ ਇਸਦੇ ਅਗਲੇ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੁਲਸੀ ਮਾਤਾ ਅਤੇ ਸ਼ਾਲੀਗਰਾਮ ਠਾਕੁਰ ਜੀ ਦੇ ਵਿਆਹ ਦੀਆਂ ਰਸਮਾਂ ਹੋਣਗੀਆਂ। ਦੋਵੇਂ ਦਿਨ ਅਟੁੱਟ ਲੰਗਰ ਵਰਤਾਏ ਜਾਣਗੇ।

PunjabKesari

ਸ਼ਾਲੀਗਰਾਮ ਪਰਿਵਾਰ ਵੱਲੋਂ ਬਰਾਤੀ ਤਿਵਾਰੀ ਪਰਿਵਾਰ ਅਤੇ ਤੁਲਸੀ ਪਰਿਵਾਰ ਵੱਲੋਂ ਘਰਾਤੀ ਗੁਰਮੁਖ ਸਿੰਘ ਅਤੇ ਅਮਨਦੀਪ ਕੌਰ ਪਰਿਵਾਰ ਹੋਵੇਗਾ। ਤਿਵਾਰੀ ਨੇ ਦੱਸਿਆ ਕਿ ਇਹ ਵਿਆਹ ਉਹ ਪਿਛਲੇ 15 ਸਾਲਾਂ ਤੋ ਕਰਵਾਉਂਦੇ ਆ ਰਹੇ ਹਨ। ਇਸ ਨਾਲ ਉਹ ਅਪਣੇ ਭਾਰਤੀ ਤਿਉਹਾਰਾਂ ਅਤੇ ਅਪਣੀ ਸਭਿਅਤਾ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਨੂੰ ਅਪਣੇ ਭਾਰਤੀ ਪਰਿਵਾਰਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ ਹੈ।


author

Rakesh

Content Editor

Related News