ਟਰੰਪ ਨੇ ‘ਬੋਰਡ ਆਫ਼ ਪੀਸ’ ਤੋਂ ਮਾਰਕ ਕਾਰਨੀ ਦਾ ਸੱਦਾ ਲਿਆ ਵਾਪਸ

Saturday, Jan 24, 2026 - 08:49 AM (IST)

ਟਰੰਪ ਨੇ ‘ਬੋਰਡ ਆਫ਼ ਪੀਸ’ ਤੋਂ ਮਾਰਕ ਕਾਰਨੀ ਦਾ ਸੱਦਾ ਲਿਆ ਵਾਪਸ

ਵਾਸ਼ਿੰਗਟਨ (ਯੂ. ਐੱਨ. ਆਈ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪ੍ਰਸਤਾਵਿਤ ‘ਬੋਰਡ ਆਫ਼ ਪੀਸ’ (ਸ਼ਾਂਤੀ ਬੋਰਡ) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ਇਕ ਪੋਸਟ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਕਾਰਨੀ ਨੂੰ ਲਿਖੇ ਇਕ ਪੱਤਰ ’ਚ ਟਰੰਪ ਨੇ ਬਿਨਾਂ ਕੋਈ ਖਾਸ ਕਾਰਨ ਦੱਸੇ ਸਪੱਸ਼ਟ ਕੀਤਾ ਕਿ ਕੈਨੇਡਾ ਦੇ ਇਸ ਸੰਸਥਾ ’ਚ ਸ਼ਾਮਲ ਹੋਣ ਦੇ ਸੱਦੇ ਨੂੰ ਰੱਦ ਸਮਝਿਆ ਜਾਵੇ।

ਇਹ ਵੀ ਪੜ੍ਹੋ : ਗ੍ਰੀਨਲੈਂਡ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਆਈਲੈਂਡ ਦੇ ਭਵਿੱਖ 'ਤੇ ਹੋਵੇਗੀ ਵੱਡੀ ਚਰਚਾ

ਇਹ ਘਟਨਾਚੱਕਰ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਹੋ ਰਹੇ ਕੂਟਨੀਤਕ ਮਤਭੇਦਾਂ ਵੱਲ ਇਸ਼ਾਰਾ ਕਰ ਰਿਹਾ ਹੈ। ਇਹ ਕਦਮ ਦੋਵਾਂ ਨੇਤਾਵਾਂ ਵਿਚਾਲੇ ਇਸ ਹਫ਼ਤੇ ਹੋਈ ਜਨਤਕ ਬਿਆਨਬਾਜ਼ੀ ਅਤੇ ਤਿੱਖੀ ਨੋਕ-ਝੋਕ ਤੋਂ ਬਾਅਦ ਉਠਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਰਨੀ ਨੇ ਟਰੰਪ ਦੇ ਉਸ ਵਿਵਾਦਤ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਕੈਨੇਡਾ ਆਪਣੀ ਹੋਂਦ ਲਈ ਅਮਰੀਕਾ ’ਤੇ ਨਿਰਭਰ ਹੈ।


author

Sandeep Kumar

Content Editor

Related News