ਫੇਸਬੁੱਕ, ਟਵਿੱਟਰ ਅਤੇ ਗੂਗਲ ਖ਼ਿਲਾਫ਼ ਮੁਕੱਦਮਾ ਦਰਜ ਕਰਣਗੇ ਟਰੰਪ

Thursday, Jul 08, 2021 - 01:37 AM (IST)

ਫੇਸਬੁੱਕ, ਟਵਿੱਟਰ ਅਤੇ ਗੂਗਲ ਖ਼ਿਲਾਫ਼ ਮੁਕੱਦਮਾ ਦਰਜ ਕਰਣਗੇ ਟਰੰਪ

ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੀਆਂ ਦਿੱਗਜ ਕੰਪਨੀਆਂ ਫੇਸਬੁੱਕ,  ਟਵਿੱਟਰ ਅਤੇ ਗੂਗਲ ਸਮੇਤ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਖ਼ਿਲਾਫ਼ ਮੁਕੱਦਮਾ ਦਰਜ ਕਰਣਗੇ।

ਟਰੰਪ ਨੇ ਕਿਹਾ ਕਿ ਉਹ ਇਸ ਸਾਮੂਹਕ ਕਾਰਵਾਈ ਵਿੱਚ ਮੁਕੱਦਮਾ ਦਰਜ ਕਰਣ ਵਾਲੇ ਪ੍ਰਮੁੱਖ ਵਿਅਕਤੀ ਹੋਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਕੰਪਨੀਆਂ ਦੁਆਰਾ ਉਨ੍ਹਾਂ 'ਤੇ ਗਲਤ ਤਰੀਕੇ ਨਾਲ ਪਾਬੰਦੀ ਲਗਾਈ ਗਈ ਹੈ।

ਟਰੰਪ ਨੇ ਨਿਊ ਜਰਸੀ ਗੋਲਫ ਕੋਰਸ ਦੇ ਬੈਡਮਿੰਸਟਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਰੋਕ ਨੂੰ ਖ਼ਤਮ ਕਰਣ ਦੀ ਮੰਗ ਕਰ ਰਹੇ ਹਾਂ। ਕਾਲੀ ਸੂਚੀ ਵਿੱਚ ਪਾਉਣਾ, ਹਟਾਉਣ ਅਤੇ ਰੱਦ ਕਰਣਾ ਵਰਗੀ ਪ੍ਰਕਿਰਿਆ ਨੂੰ ਰੋਕਣਾ ਚਾਹੀਦਾ ਹੈ। 

ਸਾਬਕਾ ਰਾਸ਼ਟਰਪਤੀ ਵੱਲੋਂ ਇਹ ਮੁਕੱਦਮੇ ਅਮਰੀਕਾ ਦੇ ਜ਼ਿਲ੍ਹਾ ਅਦਾਲਤ ਵਿੱਚ ਦਰਜ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਅਮਰੀਕੀ ਸੰਸਦ ਕੈਪਿਟਲ ਬਿਲਡਿੰਗ ਵਿੱਚ ਟਰੰਪ ਸਮਰਥਕਾਂ ਦੁਆਰਾ ਹਿੰਸਾ ਤੋਂ ਬਾਅਦ ਉਨ੍ਹਾਂ ਨੂੰ ਗੂਗਲ ਸਮੇਤ ਸੋਸ਼ਲ ਮੀਡੀਆ ਕੰਪਨੀਆਂ ਨੇ ਪਾਬੰਦੀ ਲਗਾ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News