ਲੰਡਨ ’ਚ ਹੋਣ ਵਾਲੇ ਨਾਟੋ ਸੰਮੇਲਨ ’ਚ ਹਿੱਸਾ ਲੈਣਗੇ ਟਰੰਪ

Saturday, Nov 16, 2019 - 08:47 PM (IST)

ਲੰਡਨ ’ਚ ਹੋਣ ਵਾਲੇ ਨਾਟੋ ਸੰਮੇਲਨ ’ਚ ਹਿੱਸਾ ਲੈਣਗੇ ਟਰੰਪ

ਵਾਸ਼ਿਗੰਟਨ (ਏ. ਐੱਫ. ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਲੰਡਨ ’ਚ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬਰਤਾਨੀਆ ਜਾਣਗੇ। ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਟਰੰਪ ਦਾ ਇਹ ਦੌਰਾ ਬ੍ਰਿਟੇਨ ਦੀਆਂ ਆਮ ਚੋਣਾਂ ਲਈ ਹੋਣ ਵਾਲੇ ਮੱਤਦਾਨ ਤੋਂ ਕੁਝ ਦਿਨ ਪਹਿਲਾਂ ਹੋਵੇਗਾ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 12 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਫਿਰ ਤੋਂ ਸੱਤਾ ’ਚ ਆਉਣ ਦਾ ਯਤਨ ਕਰ ਰਹੇ ਹਨ। ਵਾਈਟ ਹਾਊਸ ਨੇ ਆਪਣੇ ਬਿਆਨ ’ਚ ਕਿਹਾ ਕਿ ਟਰੰਪ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ 2 ਦਸੰਬਰ ’ਤੋਂ 4 ਦਸੰਬਰ ਦੇ ਬ੍ਰਿਟੇਨ ਦੌਰੇ ’ਤੇ ਨਾਟੋ ਸੰਮੇਲਨ ਅਤੇ ਮਹਾਰਾਣੀ ਐਲਿਜ਼ਾਬੇਥ ਦੂਸਰੀ ਵੱਲੋਂ ਆਯੋਜਿਤ ਸਮਾਰੋਹ ’ਚ ਸ਼ਾਮਲ ਹੋਣਗੇ। ਟਰੰਪ ਨੇ ਹਮੇਸ਼ਾ ਹੀ ਨਾਟੋ ਦੀ ਆਲੋਚਨਾ ਕੀਤੀ ਹੈ।


author

Sunny Mehra

Content Editor

Related News