ਕੀ ਖ਼ਤਮ ਹੋ ਜਾਵੇਗਾ ਰੂਸ-ਯੂਕ੍ਰੇਨ ਯੁੱਧ? ਜਾਣੋ ਕੀ ਬੋਲੇ ਡੋਨਾਲਡ ਟਰੰਪ
Friday, Nov 15, 2024 - 01:36 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ-ਯੂਕ੍ਰੇਨ ਯੁੱਧ ਵਿਚ ਜਾਨੀ ਨੁਕਸਾਨ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਯੁੱਧ ਨੂੰ ਖਤਮ ਕਰਨ 'ਤੇ ਧਿਆਨ ਦੇਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਿਆਉਣ ਲਈ ਵੀ ਕੰਮ ਕਰੇਗਾ। ਉਨ੍ਹਾਂ ਨੇ ਵੀਰਵਾਰ ਨੂੰ ਆਪਣੇ ਮਾਰ-ਏ-ਲਾਗੋ ਅਸਟੇਟ ਨਿਵਾਸ 'ਤੇ 'ਅਮਰੀਕਾ ਫਸਟ ਪਾਲਿਸੀ ਇੰਸਟੀਚਿਊਟ' ਲਈ ਇੱਕ ਆਯੋਜਿਤ ਸਮਾਗਮ ਦੌਰਾਨ ਕਿਹਾ, "ਅਸੀਂ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਈ ਕੰਮ ਕਰ ਰਹੇ ਹਾਂ ਅਤੇ ਅਸੀਂ ਰੂਸ ਅਤੇ ਯੂਕ੍ਰੇਨ 'ਤੇ ਬਹੁਤ ਮਿਹਨਤ ਕਰਾਂਗੇ। ਇਸ ਨੂੰ ਰੋਕਣਾ ਹੋਵੇਗਾ।''
5 ਨਵੰਬਰ ਨੂੰ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਮੌਦੂਜ ਹੋ ਕੇ ਆਪਣਾ ਪਹਿਲਾ ਵੱਡਾ ਭਾਸ਼ਣ ਦਿੰਦੇ ਹੋਏ ਟਰੰਪ ਨੇ ਕਿਹਾ, ''ਰੂਸ ਅਤੇ ਯੂਕ੍ਰੇਨ ਨੂੰ ਰੋਕਣਾ ਹੋਵੇਗਾ। ਮੈਂ ਅੱਜ ਇੱਕ ਰਿਪੋਰਟ ਦੇਖੀ। ਪਿਛਲੇ 3 ਦਿਨਾਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਕਈ ਹਜ਼ਾਰ ਲੋਕ ਮਾਰੇ ਗਏ। ਉਹ ਸਿਪਾਹੀ ਸਨ। ਭਾਵੇਂ ਉਹ (ਮਾਰੇ ਗਏ ਲੋਕ) ਸਿਪਾਹੀ ਹੋਣ ਜਾਂ ਸ਼ਹਿਰਾਂ ਵਿੱਚ ਬੈਠੇ ਲੋਕ ਹੋਣ, ਅਸੀਂ ਇਸ (ਜੰਗ ਨੂੰ ਰੋਕਣ) ਲਈ ਕੰਮ ਕਰਾਂਗੇ।"
ਇਹ ਵੀ ਪੜ੍ਹੋ: ਭੀੜ-ਭੜੱਕੇ 'ਤੇ ਚਾਰਜ ਲਗਾਉਣ ਦੀ ਤਿਆਰੀ 'ਚ ਸਰਕਾਰ, ਇਸ ਵੱਡੀ ਸਮੱਸਿਆ ਤੋਂ ਮਿਲੇਗੀ ਮੁਕਤੀ
ਟਰੰਪ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦੀ ਤਰਜੀਹ ਯੁੱਧ ਨੂੰ ਖਤਮ ਕਰਨਾ ਅਤੇ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਮਿਲਟਰੀ ਸਹਾਇਤਾ 'ਤੇ ਰੂਪ ਵਿਚ ਹੋਰ ਰਹੀ ਅਮਰੀਕੀ ਸਰੋਤਾਂ ਦੀ ਬਰਬਾਦੀ ਨੂੰ ਰੋਕਣਾ ਹੈ। ਇਸ ਦੌਰਾਨ, ਟਰੰਪ ਦੇ ਪਿਛਲੇ ਕਾਰਜਕਾਲ ਵਿਚ ਉਪ ਸਹਾਇਕ ਵਜੋਂ ਕੰਮ ਕਰ ਚੁੱਕੀ ਲੀਜ਼ਾ ਕਰਟਿਸ ਨੇ ਕਿਹਾ ਕਿ ਯੂਕ੍ਰੇਨ ਵਿੱਚ ਯੁੱਧ ਨੂੰ ਇਸ ਤਰੀਕੇ ਨਾਲ ਖਤਮ ਕਰਨ ਦੀ ਜ਼ਰੂਰਤ ਹੈ, ਜਿਸ ਨਾਲ ਦੂਜੇ ਦੇਸ਼ਾਂ ਨੂੰ ਆਪਣੇ ਗੁਆਂਢੀਆਂ 'ਤੇ ਗੈਰ-ਕਾਨੂੰਨੀ ਹਮਲੇ ਕਰਨ ਲਈ ਉਤਸ਼ਾਹ ਨਾ ਮਿਲੇ।
ਇਹ ਵੀ ਪੜ੍ਹੋ: ਕੈਨੇਡਾ ਨੂੰ ਅਰਸ਼ ਡੱਲਾ ਦੀ ਹਵਾਲਗੀ ਦੀ ਅਪੀਲ ਕਰੇਗਾ ਭਾਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8