ਟਰੰਪ ਨੇ ਅਮਰੀਕੀਆਂ ਨੂੰ ਕੀਤਾ ਸਾਵਧਾਨ, ਕਿਹਾ- 'ਡੈਮੋਕ੍ਰੇਟਿਕ ਪਾਰਟੀ ਜਿੱਤੀ ਤਾਂ ਜਿੱਤੇਗਾ ਚੀਨ'

Wednesday, Sep 09, 2020 - 01:52 PM (IST)

ਟਰੰਪ ਨੇ ਅਮਰੀਕੀਆਂ ਨੂੰ ਕੀਤਾ ਸਾਵਧਾਨ, ਕਿਹਾ- 'ਡੈਮੋਕ੍ਰੇਟਿਕ ਪਾਰਟੀ ਜਿੱਤੀ ਤਾਂ ਜਿੱਤੇਗਾ ਚੀਨ'

ਉੱਤਰੀ ਕੈਰੋਲੀਨਾ- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਚੀਨ ਨੂੰ ਲੈ ਰਾਜਨੀਤੀ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਸ ਦੀਆਂ ਤਾਰਾਂ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਗਠਜੋੜ ਅਮਰੀਕਾ ਦੇ ਵਿਰੁੱਧ ਹੈ। ਇਹਅਮਰੀਕੀ ਆਰਥਿਕਤਾ ਅਤੇ ਇਸ ਦੇ ਹਿੱਤਾਂ ਦੇ ਵਿਰੁੱਧ ਹੈ। 

ਚੋਣਾਂ ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਖੜ੍ਹੀ ਕਮਲਾ ਹੈਰਿਸ ਨੂੰ ਵੀ ਉਨ੍ਹਾਂ ਨੇ ਨਿਸ਼ਾਨਾ ਬਣਾਇਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਜੇਕਰ ਉਹ ਜਿੱਤ ਵੀ ਗਈ ਤਾਂ ਇਹ ਅਮਰੀਕਾ ਲਈ ਬੇਇਜ਼ਤੀ ਵਾਲੀ ਗੱਲ ਹੋਵੇਗੀ। 

ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਜੇਕਰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਦੀ ਜਿੱਤ ਹੁੰਦੀ ਹੈ ਤਾਂ ਇਹ ਚੀਨ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ ਪਰ ਚੀਨ ਨੇ ਕਰੋਨਾ ਵਾਇਰਸ ਕਾਰਨ ਸਾਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਜੇਕਰ ਅਸੀਂ ਆਪਣੀ ਅਰਥਵਿਵਸਥਾ ਨੂੰ ਉਸ ਦੇ ਲਈ ਖੋਲ੍ਹ ਦਿੰਦੇ ਹਾਂ ਤਾਂ ਇਹ ਬਹੁਤ ਘਾਤਕ ਹੋਵੇਗਾ। ਉਨ੍ਹਾਂ ਅਮਰੀਕੀ ਜਨਤਾ ਨੂੰ ਸਾਵਧਾਨ ਕੀਤਾ। 
ਉਨ੍ਹਾਂ ਦੱਸਿਆ ਕਿ ਅਮਰੀਕਾ ਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਇਤਿਹਾਸਕ ਵਪਾਰ ਕਰਾਰ 'ਤੇ ਦਸਤਖਤ ਹੋਏ ਸਨ ਪਰ ਬਾਅਦ ਵਿਚ ਚੀਨ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ। 


author

Lalita Mam

Content Editor

Related News