ਜਸਟਰ ਹੋ ਸਕਦੇ ਨੇ ਭਾਰਤ ''ਚ ਅਮਰੀਕਾ ਦੇ ਰਾਜਦੂਤ, ਟਰੰਪ ਨੇ ਕੀਤੀ ਸਿਫਾਰਸ਼

09/06/2017 9:35:38 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਚ ਅਮਰੀਕਾ ਦੇ ਰਾਜਦੂਤ ਅਹੁਦੇ ਲਈ ਕੇਨੇਥ ਇਆਨ ਜਸਟਰ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਜਸਟਰ ਦੇ ਨਾਂ 'ਤੇ ਸੈਨੇਟ 'ਚ ਪੁਸ਼ਟੀ ਸੰਬੰਧੀ ਸੁਣਵਾਈ ਜਲਦੀ ਹੀ ਹੋਵੇਗੀ। 62 ਸਾਲਾ ਜਸਟਰ ਨੇ ਬੁਸ਼ ਪ੍ਰਸ਼ਾਸਨ ਤਹਿਤ ਭਾਰਤ-ਅਮਰੀਕਾ ਦੇ ਸੰਬੰਧਾਂ 'ਚ ਖਾਸ ਭੂਮਿਕਾ ਨਿਭਾਈ ਸੀ। ਜੇਕਰ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਹ ਭਾਰਤ 'ਚ ਅਮਰੀਕੀ ਰਾਜਦੂਤ ਰਿਚਰਡ ਵਰਮਾ ਦੀ ਥਾਂ ਲੈਣਗੇ। ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਮਗਰੋਂ ਵਰਮਾ ਨੇ 20 ਜਨਵਰੀ ਨੂੰ ਅਸਤੀਫਾ ਦੇ ਦਿੱਤਾ ਸੀ ਤੇ ਇਹ ਅਹੁਦਾ ਖਾਲੀ ਹੀ ਸੀ। ਜਸਟਰ ਨੇ ਸਾਲ 2001 ਤੋਂ 2005 ਤਕ 'ਕਾਮਰਸ ਫਾਰ ਇੰਡਸਟਰੀ ਐਂਡ ਸਕਿਓਰਿਟੀ' ਦੇ ਸਕੱਤਰ ਦੇ ਤੌਰ 'ਤੇ ਸੇਵਾਵਾਂ ਦਿੱਤੀਆਂ। ਉਹ ਇਸ ਸਾਲ ਜਨਵਰੀ ਤੋਂ ਜੂਨ ਤਕ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੇ ਉਪ ਨਿਰਦੇਸ਼ਕ ਰਹੇ ਅਤੇ ਕੌਮਾਂਤਰੀ ਆਰਥਿਕ ਮਾਮਲਿਆਂ ਲਈ ਟਰੰਪ ਦੇ ਉਪ ਸਹਾਇਕ ਰਹੇ। ਰਾਸ਼ਟਰਪਤੀ ਨੇ ਜਸਟਰ ਨੂੰ ਭਾਰਤ 'ਚ ਅਮਰੀਕੀ ਰਾਜਦੂਤ ਨਾਮਜ਼ਦ ਕਰਨ ਦੀ ਸ਼ੁੱਕਰਵਾਰ ਨੂੰ ਇੱਛਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਸੈਨੇਟ 'ਚ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕੀਤੀ।


Related News