ਆਇਰਲੈਂਡ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ
Thursday, Jun 27, 2024 - 05:57 PM (IST)
ਚੰਡੀਗੜ੍ਹ: ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ ਸ੍ਰੀ ਕੇਵਿਨ ਕੈਲੀ ਨੇ ਆਪਣੇ ਤਿੰਨ ਸੀਨੀਅਰ ਸਾਥੀਆਂ ਸਮੇਤ ਅੱਜ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਵਿੱਚ ਹੋਈ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਆਇਰਲੈਂਡ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਸੰਧਵਾਂ ਨੇ ਪੰਜਾਬ ਅਤੇ ਆਇਰਲੈਂਡ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ ‘ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਦੋਵਾਂ ਆਗੂਆਂ ਨੇ ਆਪਸੀ ਵਿਚਾਰ-ਵਟਾਂਦਰੇ ਮਗਰੋਂ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ‘ਚ ਗਿਆਨ ਅਤੇ ਤਕਨਾਲੋਜੀ ਦੇ ਆਪਸੀ ਅਦਾਨ-ਪ੍ਰਦਾਨ ਤੋਂ ਲਾਭ ਉਠਾ ਸਕਦੇ ਹਨ। ਸੰਧਵਾਂ ਨੇ ਸ੍ਰੀ ਕੇਵਿਨ ਕੈਲੀ ਨੂੰ ਆਇਰਲੈਂਡ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ
ਮੀਟਿੰਗ ਦੌਰਾਨ ਸ੍ਰੀ ਕੇਵਿਨ ਕੈਲੀ ਨੇ ਆਇਰਲੈਂਡ ਅਤੇ ਭਾਰਤ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬੀਆਂ ਦੇ ਮਿਹਨਤ ਕਰਨ ਵਾਲੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਸ੍ਰੀ ਕੇਵਿਨ ਕੈਲੀ ਨੇ ਦੱਸਿਆ ਕਿ ਆਇਰਲੈਂਡ, ਭਾਰਤ ਨਾਲ ਮਜ਼ਬੂਤ ਦੁਵੱਲੇ ਸਹਿਯੋਗ ਨੂੰ ਲਗਾਤਾਰ ਹੋਰ ਅੱਗੇ ਵਧਾਉਂਦਾ ਆ ਰਿਹਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ। ਭਾਰਤ ਵਿੱਚ ਆਇਰਲੈਂਡ ਦੇ ਰਾਜਦੂਤ, ਸ੍ਰੀ ਕੇਵਿਨ ਕੈਲੀ ਨਾਲ ਸ੍ਰੀ ਰੇਮੰਡ ਮੁਲੇਨ ਡਿਪਟੀ ਅੰਬੈਸਡਰ, ਸ੍ਰੀ ਪੀਡਰ ਓ’ਹੁਬੇਨ ਕੌਂਸਲਰ, ਸੈਕਿੰਡ ਸੈਕਟਰੀ ਅਤੇ ਸ੍ਰੀ ਕੈਰਬਰੇ ਓ'ਫੀਅਰਘਾਲ, ਵੀਜ਼ਾ ਦਫਤਰ ਦੇ ਮੁਖੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8