ਟਰੰਪ ਨੇ ਓਰੇਕਲ ਨੂੰ ਟਿਕਟਾਕ ਖਰੀਦਣ ਦੀ ਦਿੱਤੀ ਮਨਜ਼ੂਰੀ

Sunday, Sep 20, 2020 - 09:29 AM (IST)

ਟਰੰਪ ਨੇ ਓਰੇਕਲ ਨੂੰ ਟਿਕਟਾਕ ਖਰੀਦਣ ਦੀ ਦਿੱਤੀ ਮਨਜ਼ੂਰੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸਾਫਟਵੇਅਰ ਕੰਪਨੀ ਓਰੇਕਲ ਨੂੰ ਚੀਨ ਦੀ ਵੀਡੀਓ ਸ਼ੇਅਰਿੰਗ ਐਪ ਕੰਪਨੀ ਬਾਈਟਡਾਂਸ ਨੂੰ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ।
ਟਰੰਪ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਵਾਲਮਾਰਟ ਵੀ ਇਸ ਸਮਝੌਤੇ ਵਿਚ ਹਿੱਸਾ ਲਵੇਗਾ। ਉਹ ਟੈਕਸਾਸ ਸੂਬੇ ਵਿਚ ਕਈ ਕੰਪਨੀਆਂ ਦੇ ਨਿਰਮਾਣ ਨੂੰ ਦੇਖੇਗਾ। 
ਅਮਰੀਕਾ ਟਿਕਟਾਕ ਦਾ ਸੰਚਾਲਨ ਕਰੇਗਾ। 

ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਇਸ ਸਮਝੌਤੇ ਵਿਚ ਇਕ ਸਿੱਖਿਆ ਪ੍ਰੋਗਰਾਮ ਲਈ 5 ਅਰਬ ਡਾਲਰ ਦਾ ਦਾਨ ਸ਼ਾਮਲ ਹੋਵੇਗਾ। ਸ਼ੁੱਕਰਵਾਰ ਨੂੰ ਬਾਈਟਡਾਂਸ ਨੇ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਵਿਚ ਟਰੰਪ ਪ੍ਰਸ਼ਾਸਨ ਦੇ ਟਿਕਟਾਕ ਨੂੰ ਅਮਰੀਕਾ ਵਿਚ ਪਾਬੰਦੀ ਲਾਉਣ ਦੀ ਚੁਣੌਤੀ ਦਿੰਦੇ ਹੋਏ ਇਕ ਮੁਕੱਦਮਾ ਦਰਜ ਕਰਵਾਇਆ ਸੀ। 
 


author

Lalita Mam

Content Editor

Related News