ਟਰੰਪ ਨੇ ਚੀਨ ''ਤੇ ਵਿੰਨ੍ਹਿਆ ਨਿਸ਼ਾਨਾ, ''ਅਸੀਂ ਵੀ ਲਾਵਾਂਗੇ ਜ਼ਿਆਦਾ ਸ਼ੁਲਕ''

08/24/2019 3:15:01 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜ਼ਿੰਗ 'ਤੇ ਹਮਲਾ ਬੋਲਦੇ ਹੋਏ ਚੀਨ ਵੱਲੋਂ ਨਵੇਂ ਸ਼ੁਲਕ ਲਾਉਣ ਦੀ ਯੋਜਨਾ 'ਤੇ ਜਵਾਬੀ ਕਾਰਵਾਈ ਕਰਨ ਦਾ ਸੰਕਲਪ ਲਿਆ। ਟਰੰਪ ਨੇ ਅਮਰੀਕੀ ਕੰਪਨੀਆਂ ਤੋਂ ਚੀਨ ਛੱਡਣ ਨੂੰ ਵੀ ਆਖਿਆ। ਟਰੰਪ ਨੇ ਕਿਹਾ ਕਿ ਸਾਨੂੰ ਚੀਨ ਦੀ ਜ਼ਰੂਰਤ ਨਹੀਂ ਹੈ। ਜੇਕਰ ਈਮਾਨਦਾਰੀ ਨਾਲ ਕਹਾਂ ਤਾਂ ਅਸੀਂ ਉਨ੍ਹਾਂ ਦੇ ਬਿਨਾਂ ਬਹੁਤ ਬਿਹਤਰ ਹੋਵਾਗੇ। ਵਪਾਰ ਯੁੱਧ ਪਹਿਲਾਂ ਹੀ ਅਮਰੀਕਾ ਦੀ ਤਰੱਕੀ ਦੀ ਰਫਤਾਰ ਘੱਟ ਕਰ ਚੁੱਕਿਆ ਹੈ ਅਤੇ ਗਲੋਬਲ ਅਰਥਵਿਵਸਥਾ ਨੂੰ ਕਮਜ਼ੋਰ ਕੀਤਾ ਹੈ ਅਤੇ ਸ਼ੇਅਰ ਬਜ਼ਾਰਾਂ ਦੀ ਵੀ ਹਾਲਤ ਖਰਾਬ ਕੀਤੀ ਹੈ।

ਟਰੰਪ ਨੇ ਅੱਗੇ ਆਖਿਆ ਕਿ ਸਾਡੇ ਦੇਸ਼ ਨੂੰ ਇੰਨੇ ਸਾਲਾਂ 'ਚ ਚੀਨ 'ਚ ਖਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਕ ਸਾਲ 'ਚ ਅਰਬਾਂ ਡਾਲਰ ਦੀ ਕੀਮਤ 'ਤੇ ਸਾਡੀ ਬੌਧਿਕ ਸੰਪਦਾ ਨੂੰ ਚੁਰਾਇਆ ਹੈ ਅਤੇ ਉਹ ਇਹ ਜਾਰੀ ਰੱਖਣਾ ਚਾਹੁੰਦੇ ਹਨ ਪਰ ਮੈਂ ਇਹ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ ਕਿ ਸਾਡੀਆਂ ਮਹਾਨ ਅਮਰੀਕੀ ਕੰਪਨੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਚੀਨ ਦਾ ਵਿਕਲਪ ਦੇਖਣਾ ਸ਼ੁਰੂ ਕਰ ਦੇਣ ਅਤੇ ਉਹ ਵਾਪਸ ਦੇਸ਼ ਆਉਣ ਦਾ ਵੀ ਵਿਕਲਪ ਰੱਖਣ ਅਤੇ ਅਮਰੀਕਾ 'ਚ ਆਪਣੇ ਉਤਪਾਦ ਬਣਾਉਣ। ਇਸ ਤੋਂ ਪਹਿਲਾਂ ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ 75 ਅਰਬ ਡਾਲਰ ਦੇ ਉਤਪਾਦਾਂ 'ਤੇ 10 ਫੀਸਦੀ ਦਾ ਜਵਾਬੀ ਸ਼ੁਲਕ ਲਗਾਉਣਗੇ।


Khushdeep Jassi

Content Editor

Related News