ਲੱਖਾਂ ਲੋਕਾਂ ਦਾ ਟੁੱਟਿਆ ਅਮਰੀਕਾ ਵੱਸਣ ਦਾ ਸੁਪਨਾ, ਟਰੰਪ ਨੇ ਇਸ ਐਪ ਨੂੰ ਕੀਤਾ ਬੰਦ
Thursday, Jan 23, 2025 - 10:51 AM (IST)
ਇੰਟਰਨੈਸ਼ਨਲ ਡੈਸਕ- ਲੱਖਾਂ ਲੋਕਾਂ ਦਾ ਅਮਰੀਕਾ ਵਿੱਚ ਵੱਸਣ ਦਾ ਸੁਪਨਾ ਟੁੱਟ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਡੋਨਾਲਡ ਟਰੰਪ ਦੇ ਇਕ ਦਸਤਖਤ ਨੇ ਦੂਜੇ ਦੇਸ਼ਾਂ ਤੋਂ ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਵਸ ਕੇ ਨਾਗਰਿਕਤਾ ਹਾਸਲ ਕਰਨ ਵਾਲੇ ਲੱਖਾਂ-ਕਰੋੜਾਂ ਲੋਕਾਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਹਨ। ਦਰਅਸਲ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ਦੇ ਅੰਦਰ ਹੀ CBP One ਐਪ ਨੂੰ ਬੰਦ ਕਰ ਦਿੱਤਾ ਹੈ। ਇਸ ਮੋਬਾਈਲ ਐਪ ਨੂੰ ਯੂ.ਐੱਸ. ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਲਾਂਚ ਕੀਤਾ ਸੀ। ਇਸ ਐਪ ਰਾਹੀਂ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਲੀਗਲ ਸਟੇਟਸ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਅਮਰੀਕਾ ’ਚ ਬਰਫੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, 2100 ਉਡਾਣਾਂ ਰੱਦ
ਜਦੋਂ ਅਕਤੂਬਰ 2020 ਵਿੱਚ CBP One ਐਪ ਲਾਂਚ ਕੀਤਾ ਗਿਆ ਸੀ, ਤਾਂ ਇਸਦੀ ਵਰਤੋਂ ਸਿਰਫ਼ ਵਪਾਰਕ ਟਰੱਕਿੰਗ ਕੰਪਨੀਆਂ ਦੇ ਕਾਰਗੋ ਦੀ ਸਰਹੱਦ 'ਤੇ ਇੰਸਪੈਕਸ਼ਨ ਨੂੰ ਸ਼ਡਿਊਲ ਕਰਨ ਲਈ ਕੀਤੀ ਜਾਂਦੀ ਸੀ ਪਰ ਜਨਵਰੀ 2023 ਵਿੱਚ ਬਾਈਡੇਨ ਪ੍ਰਸ਼ਾਸਨ ਨੇ ਇਸ ਦੀ ਉਪਯੋਗਤਾ ਦਾ ਵਿਸਤਾਰ ਕਰਦੇ ਹੋਏ ਇਸ ਵਿਚ ਉਨ੍ਹਾਂ ਅਣਅਧਿਕਾਰਤ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੀ ਸ਼ਾਮਲ ਕਰ ਲਿਆ, ਜੋ ਆਪਣੇ ਦੇਸ਼ ਵਿਚ ਹਿੰਸਾ, ਗਰੀਬੀ ਜਾਂ ਅਤਿਆਚਾਰ ਤੋਂ ਸੁਰੱਖਿਆ ਲਈ ਅਮਰੀਕਾ ਵਿੱਚ ਸ਼ਰਣ ਚਾਹੁੰਦੇ ਸਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਨੇ ਪੋਸਟ ਸਟੱਡੀ ਵਰਕ ਵੀਜ਼ਾ 'ਚ ਕੀਤੇ ਬਦਲਾਅ
3 ਮਹੀਨਿਆਂ ਦੇ ਅੰਦਰ ਬਾਈਡੇਨ ਪ੍ਰਸ਼ਾਸਨ ਵੱਲੋਂ ਇਸ ਵਿਚ ਹੋਰ ਵਿਸਤਾਰ ਕਰ ਦਿੱਤਾ ਗਿਆ ਤਾਂ ਜੋ ਇਸਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸ਼ਰਣ ਲੈਣ ਦਾ ਇੱਕੋ ਇੱਕ ਰਸਤਾ ਬਣਾਇਆ ਜਾ ਸਕੇ ਅਤੇ ਫਿਰ ਇਹ ਸ਼ਰਣ ਅਪਾਇੰਟਮੈਂਟ ਲਈ ਇੱਕੋ ਇੱਕ ਜ਼ਰੀਆ ਬਣ ਗਿਆ। ਇਸਨੇ ਜਲਦੀ ਹੀ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਐਪ ਦੀ ਵਰਤੋਂ ਕਰਕੇ ਲਗਭਗ 10 ਲੱਖ ਲੋਕਾਂ ਨੂੰ ਸ਼ਰਣ ਅਪਾਇੰਟਮੈਂਟ ਲੈਣ ਵਿਚ ਸਫਲਤਾ ਮਿਲੀ। ਇਸ ਸਕੀਮ ਦੇ ਤਹਿਤ, ਗੈਰ-ਕਾਨੂੰਨੀ ਅਤੇ ਅਣਅਧਿਕਾਰਤ ਪ੍ਰਵਾਸੀ ਪਹਿਲਾਂ ਹੀ CBP One ਐਪ ਰਾਹੀਂ ਅਪਾਇੰਟਮੈਂਟ ਲਈ ਅਰਜ਼ੀ ਦੇ ਸਕਦੇ ਸਨ। ਇਹ ਐਪ ਲਾਟਰੀ ਪ੍ਰਣਾਲੀ ਰਾਹੀਂ ਹਰ ਰੋਜ਼ 1,450 ਬਿਨੈਕਾਰਾਂ ਨੂੰ ਅਪਾਇੰਟਮੈਂਟ ਦਿੰਦੀ ਸੀ ਅਤੇ ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਦਾਖਲਾ ਮਿਲ ਜਾਂਦਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਕਾਨੂੰਨੀ ਦਰਜਾ ਵੀ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਸ਼ੁਰੂ, ਹੋਣ ਲੱਗੀਆਂ ਗ੍ਰਿਫਤਾਰੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8