ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ 24 ਘੰਟਿਆਂ 'ਚ ਖ਼ਤਮ ਕਰ ਦਿੰਦਾ ਰੂਸ-ਯੂਕ੍ਰੇਨ ਯੁੱਧ: ਡੋਨਾਲਡ ਟਰੰਪ

Friday, Jan 27, 2023 - 04:55 PM (IST)

ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ 24 ਘੰਟਿਆਂ 'ਚ ਖ਼ਤਮ ਕਰ ਦਿੰਦਾ ਰੂਸ-ਯੂਕ੍ਰੇਨ ਯੁੱਧ: ਡੋਨਾਲਡ ਟਰੰਪ

ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਅਜੇ ਵੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਹੁੰਦੇ ਤਾਂ 24 ਘੰਟਿਆਂ ਦੇ ਅੰਦਰ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਗੱਲਬਾਤ ਰਾਹੀਂ ਖ਼ਤਮ ਕਰ ਦਿੰਦੇ। ਅਮਰੀਕਾ ਦੇ ਹਫ਼ਤਾਵਾਰੀ ਨਿਊਜ਼ਵੀਕ ਨੇ ਟਰੰਪ ਦੇ ਹਵਾਲੇ ਨਾਲ ਕਿਹਾ, 'ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ/ਯੂਕ੍ਰੇਨ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ, ਪਰ ਬਾਅਦ ਵਿਚ ਵੀ ਮੈਂ 24 ਘੰਟਿਆਂ ਅੰਦਰ ਇਸ ਭਿਆਨਕ ਅਤੇ ਤੇਜ਼ੀ ਨਾਲ ਵਧਦੇ ਯੁੱਧ ਨੂੰ ਖ਼ਤਮ ਕਰਨ ਲਈ ਗੱਲਬਾਤ ਕਰਨ ਦੇ ਯੋਗ ਹੁੰਦਾ।'

ਇਹ ਵੀ ਪੜ੍ਹੋ: ਅਹਿਮ ਖ਼ਬਰ: UK 'ਚ ਪੜ੍ਹਾਈ ਮਗਰੋਂ ਨੌਕਰੀ ਮਿਲਣੀ ਹੋਵੇਗੀ ਮੁਸ਼ਕਿਲ, ਸਰਕਾਰ ਲੈ ਸਕਦੀ ਹੈ ਇਹ ਵੱਡਾ ਫ਼ੈਸਲਾ

ਉਨ੍ਹਾਂ ਨੇ ਸੰਘਰਸ਼ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਯੂਕ੍ਰੇਨ ਨੂੰ 31 ਐੱਮ1ਏ1 ਅਬਰਾਮ ਟੈਂਕ ਭੇਜਣ ਦਾ ਫ਼ੈਸਲਾ ਲਿਆ ਹੈ, ਉਸ ਦੇ ਨਤੀਜੇ ਵਜੋਂ ਰੂਸ ਵੱਲੋਂ ਯੂਕ੍ਰੇਨ ਉੱਤੇ ਹੋਰ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰ ਸਕਦਾ ਹੈ ਜੋ ਤੀਜੇ ਵਿਸ਼ਵ ਯੁੱਧ ਦਾ ਰੂਪ ਲੈ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਈਡੇਨ ਨੇ ਪਿਛਲੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਯੂਕ੍ਰੇਨ ਨੂੰ 31 ਅਬਰਾਮ ਟੈਂਕ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਕ੍ਰੇਨ ਦੇ ਜੰਗੀ ਮੈਦਾਨਾਂ ਨੂੰ ਟੈਂਕਾਂ ਦੀ ਸਪਲਾਈ ਅਤੇ ਸਿਖਲਾਈ 'ਚ ਕਈ ਮਹੀਨੇ ਲੱਗਣਗੇ।

ਇਹ ਵੀ ਪੜ੍ਹੋ: ਗਣਤੰਤਰ ਦਿਵਸ 'ਤੇ ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, 23 ਸਾਲਾ ਭਾਰਤੀ ਕੁੜੀ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News