ਅਮਰੀਕੀ ਸੰਸਦ ''ਚ ਹਿੰਸਾ ਤੋਂ ਦੁਖੀ 2 ਮੰਤਰੀਆਂ ਵਲੋਂ ਅਸਤੀਫਾ
Saturday, Jan 09, 2021 - 02:10 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਮਾਇਤੀਆਂ ਵਲੋਂ ਕੈਪੀਟਲ ਹਿੱਲ ਕੰਪਲੈਕਸ (ਅਮਰੀਕੀ ਸੰਸਦ) ਵਿਖੇ ਬੀਤੇ ਦਿਨੀਂ ਜੋ ਹਮਲਾ ਕੀਤਾ ਗਿਆ ਸੀ, ਤੋਂ ਦੁਖੀ ਹੋ ਕੇ ਦੋ ਮਹਿਲਾ ਮੰਤਰੀਆਂ ਨੇ ਸ਼ੁੱਕਰਵਾਰ ਅਸਤੀਫੇ ਦੇਣ ਦਾ ਐਲਾਨ ਕੀਤਾ। ਮੰਤਰੀ ਮੰਡਲ ਵਿਚ ਸਿੱਖਿਆ ਮੰਤਰੀ ਬੇਟਸੇ ਦੇਵੋਸ ਅਤੇ ਟਰਾਂਸਪੋਰਟ ਮੰਤਰੀ ਇਲੇਨ ਚਾਓ ਨੇ ਅਸਤੀਫਾ ਦੇ ਦਿੱਤਾ। ਦੇਵੋਸ ਦਾ ਅਸਤੀਫਾ ਸ਼ੁੱਕਰਵਾਰ ਲਾਗੂ ਹੋ ਗਿਆ। ਉਨ੍ਹਾਂ ਕਿਹਾ ਕਿ ਕੈਪੀਟਲ ਹਿੱਲ ਵਿਖੇ ਹਮਲਾ ਮੇਰੇ ਲਈ ਫੈਸਲਾਕੁੰਨ ਰਿਹਾ। ਚਾਓ ਨੇ ਵੀ ਕਿਹਾ ਕਿ ਹਿੰਸਾ ਕਾਰਣ ਮੈਂ ਬਹੁਤ ਦੁਖੀ ਹੋਈ ਹਾਂ। ਮੇਰਾ ਅਸਤੀਫਾ ਸੋਮਵਾਰ ਤੋਂ ਲਾਗੂ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ
ਉੱਤਰੀ ਆਇਰਲੈਂਡ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਅਤੇ ਵ੍ਹਾਈਟ ਹਾਊਸ ਦੇ ਸਾਬਕਾ ਚੀਫ ਆਫ ਸਟਾਫ ਮਾਈਕ ਮੁਲਵੇਨੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਕੈਪੀਟਲ ਹਿੱਲ ਕੰਪਲੈਕਸ ਵਿਖੇ ਟਰੰਪ ਹਮਾਇਤੀਆਂ ਨੂੰ ਹੰਗਾਮਾ ਕਰਨ ਤੋਂ ਰੋਕਣ ਵਿਚ ਨਾਕਾਮ ਰਹਿਣ ਨੂੰ ਲੈ ਕੇ ਹੋਈ ਆਪਣੀ ਆਲੋਚਨਾ ਪਿੱਛੋਂ ਯੂ.ਐੱਸ. ਕੈਪੀਟਲ ਪੁਲਸ ਮੁਖੀ ਸਟੀਵਨ ਸੰਡ ਨੇ ਵੀ ਐਲਾਨ ਕੀਤਾ ਹੈ ਕਿ ਉਹ ਇਸੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ
ਟਰੰਪ ਨੇ ਕਿਹਾ-ਦੰਗਾਕਾਰੀਆਂ ਨੇ ਅਮਰੀਕੀ ਲੋਕਰਾਜ ਦੇ ਮੰਦਰ ਨੂੰ ਅਪਵਿੱਤਰ ਕੀਤਾ
ਕੈਪੀਟਲ ਹਿੱਲ ਕੰਪਲੈਕਸ ਵਿਖੇ ਹੋਈ ਹਿੰਸਾ ਤੋਂ 24 ਘੰਟਿਆਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਹਿੰਸਾ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਦੰਗਾਕਾਰੀਆਂ ਨੇ ਅਮਰੀਕੀ ਲੋਕਰਾਜ ਦੇ ਮੰਦਰ ਨੂੰ ਅਪਵਿੱਤਰ ਕੀਤਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਮੇਰਾ ਪੂਰਾ ਧਿਆਨ ਸੱਤਾ ਨੂੰ ਟਰਾਂਸਫਰ ਕਰਨ ਵੱਲ ਹੈ। ਜਿਨ੍ਹਾਂ ਲੋਕਾਂ ਨੇ ਹਿੰਸਾ ਕੀਤੀ ਹੈ, ਉਹ ਅਸਲੀ ਅਮਰੀਕਾ ਦਾ ਪ੍ਰਦਰਸ਼ਨ ਨਹੀਂ ਕਰ ਰਹੇ ਸਨ। ਹਿੰਸਾ ਕਾਰਣ ਮੈਨੂੰ ਵੀ ਡੂੰਘੀ ਸੱਟ ਵੱਜੀ ਹੈ। ਕਲ ਦੇ ਵਿਵਾਦ ਪਿੱਛੋਂ ਮੈਂ ਤੁਰੰਤ ਹੀ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਕਰ ਦਿੱਤੀ ਸੀ। ਅਮਰੀਕਾ ਹਮੇਸ਼ਾ ਤੋਂ ਹੀ ਅਮਨ ਕਾਨੂੰਨ ਦੀ ਪਾਲਨਾ ਕਰਨ ਵਾਲਾ ਦੇਸ਼ ਰਿਹਾ ਹੈ ਅਤੇ ਭਵਿੱਖ ਵਿਚ ਵੀ ਰਹੇਗਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।