ਟਰੰਪ ਦਾ ਦਾਅਵਾ, ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਰੋਕ ਦੇਣਗੇ ਰੂਸ-ਯੂਕ੍ਰੇਨ ਯੁੱਧ
Thursday, Sep 26, 2024 - 03:19 PM (IST)
ਵਾਸ਼ਿੰਗਟਨ (ਏਪੀ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਦੀ ਸਥਿਤੀ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੇ ਲੋਕ 'ਮਰ ਚੁੱਕੇ' ਹਨ ਅਤੇ ਦੇਸ਼ 'ਖ਼ਤਮ' ਹੋ ਚੁੱਕਾ ਹੈ। ਟਰੰਪ ਨੇ ਕਿਹਾ ਕਿ ਫਰਵਰੀ 2022 ਵਿੱਚ ਰੂਸ ਦੇ ਹਮਲੇ ਤੋਂ ਪਹਿਲਾਂ ਯੂਕ੍ਰੇਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨੀ ਚਾਹੀਦੀ ਸੀ। ਉਸ ਨੇ ਕਿਹਾ,“ਭਾਵੇਂ ਇੱਕ ਬਹੁਤ ਮਾੜਾ ਸਮਝੌਤਾ ਵੀ ਹੋਇਆ ਹੁੰਦਾ ਤਾਂ ਇਹ ਅੱਜ ਦੀ ਸਥਿਤੀ ਨਾਲੋਂ ਬਿਹਤਰ ਹੁੰਦਾ।”
ਉਨ੍ਹਾਂ ਦੇ ਇਨ੍ਹਾਂ ਬਿਆਨਾਂ ਤੋਂ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇਕਰ ਸਾਬਕਾ ਰਾਸ਼ਟਰਪਤੀ ਮੁੜ ਚੁਣਿਆ ਜਾਂਦਾ ਹੈ ਤਾਂ ਉਹ ਉਸ ਦੇਸ਼ (ਯੂਕ੍ਰੇਨ) ਦੇ ਭਵਿੱਖ ਬਾਰੇ ਗੱਲਬਾਤ ਵਿੱਚ ਕਿੰਨੀ ਰਿਆਇਤ ਦੇਣ ਲਈ ਤਿਆਰ ਹੋਵੇਗਾ। ਲੰਬੇ ਸਮੇਂ ਤੋਂ ਯੂਕ੍ਰੇਨ ਨੂੰ ਅਮਰੀਕੀ ਸਹਾਇਤਾ ਦੀ ਆਲੋਚਨਾ ਕਰਨ ਵਾਲੇ ਟਰੰਪ ਨੇ ਅਕਸਰ ਦਾਅਵਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਹਮਲਾ ਨਾ ਕਰਦਾ। ਉਹ ਇਹ ਵੀ ਦਾਅਵਾ ਕਰਦੇ ਰਹੇ ਹਨ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਜੰਗ ਨੂੰ ਰੋਕ ਦੇਣਗੇ। ਪਰ ਉਹ ਇਸ ਵਿਸ਼ੇ 'ਤੇ ਆਪਣੇ ਵਿਚਾਰ ਕਦੇ ਹੀ ਵਿਸਥਾਰ ਨਾਲ ਪ੍ਰਗਟ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਵਾਲ-ਵਾਲ ਬਚੀ PM ਟਰੂਡੋ ਦੀ ਕੁਰਸੀ, ਫੇਲ੍ਹ ਹੋਇਆ ਬੇਭਰੋਸਗੀ ਮਤਾ (ਵੀਡੀਓ)
ਸਾਬਕਾ ਰਾਸ਼ਟਰਪਤੀ ਨੇ ਉੱਤਰੀ ਕੈਰੋਲੀਨਾ ਵਿੱਚ ਇੱਕ ਸਮਾਗਮ ਵਿੱਚ ਕਿਹਾ ਕਿ ਕੀਵ ਤੋਂ ਬਾਹਰ ਯੂਕ੍ਰੇਨ ਦਾ ਜ਼ਿਆਦਾਤਰ ਹਿੱਸਾ ਖੰਡਰ ਵਿੱਚ ਬਦਲ ਗਿਆ ਹੈ। ਟਰੰਪ ਨੇ ਕਿਹਾ ਕਿ ਯੂਕ੍ਰੇਨ ਵਿੱਚ ਸੈਨਿਕਾਂ ਦੀ ਕਮੀ ਹੈ ਅਤੇ ਉੱਥੇ ਦੀ ਆਬਾਦੀ ਜੰਗ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਲੋਕਾਂ ਦੇ ਗੁਆਂਢੀ ਦੇਸ਼ਾਂ ਵਿੱਚ ਜਾਣ ਕਾਰਨ ਘੱਟ ਰਹੀ ਹੈ। ਉਸਨੇ ਸਵਾਲ ਕੀਤਾ ਕਿ ਕੀ ਦੇਸ਼ ਕੋਲ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਕਰਨ ਦੀ ਕੋਈ ਥਾਂ ਹੈ। ਟਰੰਪ ਨੇ ਕਿਹਾ, "ਕੋਈ ਵੀ ਸੌਦਾ , ਜੇਕਰ ਇਸ ਤੋਂ ਵੀ ਮਾੜਾ ਸੌਦਾ ਹੋਇਆ ਹੁੰਦਾ ਤਾਂ ਇਸ ਸਥਿਤੀ ਤੋਂ ਬਿਹਤਰ ਹੁੰਦਾ ਜੋ ਸਾਡੇ ਸਾਹਮਣੇ ਹੈ।" ਸਾਬਕਾ ਰਾਸ਼ਟਰਪਤੀ ਨੇ ਕਿਹਾ, "ਜੇਕਰ ਉਨ੍ਹਾਂ ਨੇ ਕੋਈ ਮਾੜਾ ਸੌਦਾ ਕੀਤਾ ਹੁੰਦਾ ਤਾਂ ਇਹ ਇਸ ਨਾਲੋਂ ਕਿਤੇ ਵਧੀਆ ਹੁੰਦਾ। ਜੇਕਰ ਉਹ ਥੋੜ੍ਹੀ ਜਿਹੀ ਕੁਰਬਾਨੀ ਕਰਦੇ ਤਾਂ ਕਈ ਜਾਨਾਂ ਬਚ ਸਕਦੀਆਂ ਸਨ।" ਸਾਬਕਾ ਰਾਸ਼ਟਰਪਤੀ ਨੇ ਕਿਹਾ, "ਅਸੀਂ ਹੁਣ ਕੀ ਸਮਝੌਤਾ ਕਰ ਸਕਦੇ ਹਾਂ? ਇਹ (ਯੂਕ੍ਰੇਨ) ਖ਼ਤਮ ਹੋ ਗਿਆ ਹੈ। ਦੇਸ਼ ਤਬਾਹ ਹੋ ਗਿਆ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।