ਭਾਰਤੀ ਪ੍ਰੋਫੈਸਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁੜ ਸੌਂਪੀ ਅਹਿਮ ਜ਼ਿੰਮੇਦਾਰੀ

Thursday, Mar 19, 2020 - 06:30 PM (IST)

ਭਾਰਤੀ ਪ੍ਰੋਫੈਸਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁੜ ਸੌਂਪੀ ਅਹਿਮ ਜ਼ਿੰਮੇਦਾਰੀ

ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਪ੍ਰੋਫੈਸਰ ਅਦਿਤਿਆ ਬਾਮਜਈ ਨੂੰ ਨਿੱਜਤਾ ਤੇ ਨਾਗਰਿਕ ਸੁਤੰਤਰਤਾ ਨਿਗਰਾਨੀ ਬੋਰਡ ਦਾ ਦੁਬਾਰਾ ਮੈਂਬਰ ਨਾਮਜ਼ਦ ਕੀਤਾ ਹੈ। ਮਸ਼ਹੂਰ ਕਾਨੂੰਨਵਾਦੀ ਤੇ ਵਰਜੀਨੀਆ ਯੂਨੀਵਰਸਿਟੀ ਵਿਚ ਪ੍ਰੋਫੈਸਰ ਬਾਮਜਈ ਦੀ ਇਕ ਨਿਯੁਕਤੀ 'ਤੇ ਮੁਹਰ ਦਾ ਪ੍ਰਸਤਾਵ ਅਮਰੀਕੀ ਸੈਨੇਟ ਨੂੰ ਭੇਜ ਦਿੱਤਾ ਗਿਆ ਹੈ।

ਬਾਮਜਈ ਇਸ ਤੋਂ ਪਹਿਲਾਂ ਵੀ ਅੱਤਵਾਦ 'ਤੇ ਸਰਕਾਰ ਨੂੰ ਸੁਝਾਅ ਦੇਣ ਵਾਲੇ ਇਸ ਮਹੱਤਵਪੂਰਨ ਬੋਰਡ ਦੇ ਮੈਂਬਰ ਰਹਿ ਚੁੱਕੇ ਹਨ। ਉਹਨਾਂ ਦਾ ਅਗਲਾ ਕਾਰਜਕਾਲ 29 ਜਨਵਰੀ 2026 ਤੱਕ ਹੋਵੇਗਾ। ਬਾਮਜਈ ਅਮਰੀਕਾ ਦੇ ਨਿਆ ਵਿਭਾਗ ਵਿਚ ਵੀ ਕੰਮ ਕਰ ਚੁੱਕੇ ਹਨ। ਉਹ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਵਿਚ ਲਾਅ ਦੇ ਐਸੋਸੀਏਟ ਪ੍ਰੋਫੈਸਰ ਹਨ। ਨੈਸ਼ਨਲ ਸਕਿਓਰਿਟੀ ਲਾਅ ਵਿਚ ਉਹਨਾਂ ਦੀ ਮਾਹਰਤਾ ਹੈ। ਯੇਲ ਯੂਨੀਵਰਸਿਟੀ ਤੇ ਸ਼ਿਕਾਗੋ ਯੂਨੀਵਰਸਿਟੀ ਲਾਅ ਸਕੂਲ ਤੋਂ ਗ੍ਰੈਜੂਏਟ ਬਾਮਜਈ ਨੇ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕੀਤੀ ਸੀ। ਉਹ ਜਸਟਿਸ ਐਂਟੋਨਿਨ ਸਕੇਲੀਆ ਵਿਚ ਲਾਅ ਕਲਰਕ ਰਹੇ ਹਨ।


author

Baljit Singh

Content Editor

Related News