ਚੀਨ ਨਾਲ ਵਪਾਰ ''ਤੇ ਟਰੰਪ ਨੇ ਆਖਿਆ, ''ਅਮਰੀਕਾ ਦਾ ਫਾਇਦਾ ਦੇਖਾਂਗਾ''

Saturday, Mar 09, 2019 - 08:26 PM (IST)

ਚੀਨ ਨਾਲ ਵਪਾਰ ''ਤੇ ਟਰੰਪ ਨੇ ਆਖਿਆ, ''ਅਮਰੀਕਾ ਦਾ ਫਾਇਦਾ ਦੇਖਾਂਗਾ''

ਵਾਸ਼ਿੰਗਟਨ — ਚੀਨ ਨਾਲ ਸਮਝੌਤੇ ਨੂੰ ਲੈ ਕੇ ਚੱਲ ਰਹੀ ਗੱਲਬਾਤ 'ਚ ਆਈ ਰੁਕਾਵਟ ਦੀਆਂ ਖਬਰਾਂ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਚੀਨ ਨਾਲ ਵਪਾਰ ਸਮਝੌਤਾ ਉਦੋਂ ਹੀ ਮੁਮਕਿਨ ਹੈ ਜਦੋਂ ਉਨ੍ਹਾਂ ਨੂੰ ਇਹ ਵਿਸ਼ਵਾਸ ਹੋਵੇਗਾ ਕਿ ਅਜਿਹਾ ਕਰਨਾ ਅਮਰੀਕਾ ਦੇ ਹਿੱਤ 'ਚ ਹੈ। ਟਰੰਪ ਨੇ ਸ਼ੁੱਕਰਵਾਰ ਨੂੰ  ਵ੍ਹਾਈਟ ਹਾਊਸ 'ਚ ਆਪਣੇ ਸੰਬੋਧਨ ਦੌਰਾਨ ਇਹ ਕਿਹਾ। ਟਰੰਪ ਨੇ ਆਖਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਚੀਨ ਨਾਲ ਵਪਾਰ ਸਮਝੌਤਾ ਹੋ ਜਾਵੇਗਾ।
ਵਿਸ਼ਵ ਦੀਆਂ ਇਹ 2 ਵੱਡੀਆਂ ਅਰਥ ਵਿਵਸਥਾਵਾਂ ਆਪਸ 'ਚ ਵਪਾਰਕ ਜੰਗ (ਟ੍ਰੇਡ ਵਾਰ) 'ਚ ਉਸ ਸਮੇਂ ਉਲਝ ਗਈ ਸੀ ਜਦੋਂ ਟਰੰਪ ਨੇ ਪਿਛਲੇ ਸਾਲ ਮਾਰਚ 'ਚ ਚੀਨ ਤੋਂ ਆਯਾਤ ਹੋਣ ਵਾਲੇ ਇਸਪਾਤ ਅਤੇ ਐਲੂਮੀਨੀਅਮ 'ਤੇ ਜ਼ਿਆਦਾ ਸ਼ੁਲਕ ਲੱਗਾ ਦਿੱਤਾ ਸੀ। ਇਸ ਨਾਲ ਇਹ ਡਰ ਵੀ ਸਾਹਮਣੇ ਆਇਆ ਕਿ ਗਲੋਬਲ ਵਪਾਰ ਜੰਗ 'ਚ ਇਹ ਕਦਮ ਚਿੰਗਾਰੀ ਦੀ ਤਰ੍ਹਾਂ ਕੰਮ ਕਰ ਸਕਦਾ ਹੈ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਮੈਨੂੰ ਭਰੋਸਾ ਹੈ ਕਿ ਪਰ ਅਸੀਂ ਜੇਕਰ ਆਪਣੇ ਦੇਸ਼ ਲਈ ਬਿਹਤਰ ਸੌਦੇਬਾਜ਼ੀ ਨਹੀਂ ਕਰ ਪਾਉਂਦੇ ਤਾਂ ਮੈਂ ਇਸ ਨੂੰ ਨਹੀਂ ਕਰਾਂਗਾ। ਜੇਕਰ ਇਹ ਚੰਗਾ ਸੌਦਾ ਨਹੀਂ ਹੋਇਆ ਤਾਂ ਮੈਂ ਇਹ ਸਮਝੌਤਾ ਨਹੀਂ ਕਰਾਂਗਾ। ਪਿਛਲੇ ਮਹੀਨੇ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਅਤੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦਾ ਫਲੋਰੀਡਾ 'ਚ ਮਿਲਣ ਦਾ ਪ੍ਰੋਗਰਾਮ ਹੈ ਜਿੱਥੇ ਉਹ ਚੀਨ ਨਾਲ ਵਪਾਰ ਸਮਝੌਤਾ ਨੂੰ ਅੰਤਿਮ ਰੂਪ ਦੇ ਸਕਦੇ ਹਨ।


author

Khushdeep Jassi

Content Editor

Related News