ਟਰੰਪ ਨੇ ਹੁਣ ਟਵੀਟ ਕਰ ਲਿਖਿਆ, 'ਚੋਣਾਂ 'ਚ ਮੈਂ ਜਿੱਤਿਆ'

11/17/2020 3:19:29 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਸਵੇਰੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ਤੋਂ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਹਾਲਾਂਕਿ, ਟਰੰਪ ਨੇ ਇਸ ਤੋਂ ਪਹਿਲਾਂ ਇਕ ਮੌਕੇ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਦੀ ਜਿੱਤ ਸਵੀਕਾਰ ਕਰਦੇ ਹੋਏ ਦਿੱਖ ਚੁੱਕੇ ਹਨ। ਉਨ੍ਹਾਂ ਨੇ ਚੋਣਾਂ ਵਿਚ ਧੋਖਾਦੇਹੀ ਹੋਣ ਦੇ ਅਪੁਸ਼ਟ ਦਾਅਵੇ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਸੀ ਕਿ ਬਾਇਡੇਨ ਜਿੱਤ ਗਏ ਕਿਉਂਕਿ ਚੋਣਾਂ ਵਿਚ ਧੋਖਾਦੇਹੀ ਹੋਈ ਹੈ। ਇਹ ਗੱਲ ਕਹਿਣ ਤੋਂ ਇਕ ਘੰਟੇ ਬਾਅਦ ਟਰੰਪ ਨੇ ਆਖਿਆ ਕਿ ਉਹ 3 ਨਵੰਬਰ ਨੂੰ ਹੋਈ ਵੋਟਾਂ ਦੀ ਗਿਣਤੀ ਨੂੰ ਸਵੀਕਾਰ ਨਹੀਂ ਕਰ ਰਹੇ ਹਨ।

ਟਰੰਪ ਦੀ ਟੀਮ ਵੱਲੋਂ ਕੁਝ ਅਹਿਮ ਸੂਬਿਆਂ ਵਿਚ ਮੁਕੱਦਮੇ ਦਾਇਰ ਕਰਾਏ ਗਏ ਹਨ ਪਰ ਆਪਣੇ ਦਾਅਵਿਆਂ ਨੂੰ ਸਹੀ ਸਾਬਿਤ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ ਹਨ। ਹੁਣ ਤੱਕ ਦਾਖਿਲ ਕੀਤੇ ਗਏ ਸਾਰੇ ਮੁਕੱਦਮੇ ਅਸਫਲ ਰਹੇ ਹਨ। ਉਥੇ ਚੋਣ ਅਧਿਕਾਰੀਆਂ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਇਹ ਅਮਰੀਕੀ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਸੁਰੱਖਿਅਤ ਚੋਣਾਂ ਰਹੀਆਂ ਹਨ  ਅਤੇ ਅਜਿਹਾ ਕੋਈ ਸਬੂਤ ਨਹੀਂ ਸੀ ਜਿਸ ਤੋਂ ਪਤਾ ਲੱਗ ਸਕੇ ਕਿ ਵੋਟਿੰਗ ਪ੍ਰਕਿਰਿਆ ਵਿਚ ਵੋਟਾਂ ਨੂੰ ਗਿਣਤੀ ਘੱਟ ਕਰਨ, ਵੋਟਾਂ ਨੂੰ ਖੁਆਉਣ ਜਾਂ ਬਦਲਣ ਦੀ ਕੋਸ਼ਿਸ਼ ਜਾਂ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਹੋਵੇ। ਇਸ ਵਿਚਾਲੇ ਜੋਅ ਬਾਇਡੇਨ ਪ੍ਰੈਜੀਡੈਂਟ ਇਲੈਕਟ ਬਣੇ ਹੋਏ ਹਨ। ਡੈਮੋਕ੍ਰੇਟਿਕ ਪਾਰਟੀ ਕੋਲ ਇਲੈੱਕਟੋਰਲ ਕਾਲਜ ਵਿਚ 306 ਵੋਟ ਹਨ ਜਦਕਿ ਚੋਣਾਂ ਜਿੱਤਣ ਲਈ 270 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿਚ ਭਾਂਵੇ ਵੋਟਾਂ ਦੀ ਗਿਣਤੀ ਦੁਬਾਰਾ ਕਰ ਲਈ ਜਾਵੇ ਜਾਂ ਕੋਈ ਕਾਨੂੰਨੀ ਮੁਸ਼ਕਿਲ ਸਾਹਮਣੇ ਆਵੇ ਪਰ ਚੋਣਾਂ ਦੇ ਮੂਲ ਨਤੀਜਿਆਂ ਵਿਚ ਬਦਲਾਅ ਦੀ ਸੰਭਾਵਨਾ ਨਹੀਂ ਦਿੱਖਦੀ। ਪਾਪੂਲਰ ਵੋਟ ਵਿਚ ਵੀ ਬਾਇਡੇਨ ਦੀ ਲੀਡ 50 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸ ਦੇ ਬਾਵਜੂਦ ਟਰੰਪ ਹੁਣ ਤੱਕ ਬਾਇਡੇਨ ਦੀ ਜਿੱਤ ਸਵੀਕਾਰ ਨਹੀਂ ਕਰ ਰਹੇ ਹਨ।

ਟਰੰਪ ਦਾ ਇਨਕਾਰ
ਬੀਤੇ ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਹੈ ਕਿ ਕੌਣ ਜਾਣਦਾ ਹੈ ਕਿ ਭਵਿੱਖ ਵਿਚ ਸੱਤਾ 'ਤੇ ਕਿਹੜਾ ਪ੍ਰਸ਼ਾਸਨ ਕਾਬਿਜ਼ ਹੋਵੇ। ਟਰੰਪ ਦੇ ਇਸ ਰੁਖ ਕਾਰਨ ਉਨ੍ਹਾਂ ਚਿੰਤਾਵਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਜੋ ਕੋਵਿਡ-19 ਦੇ ਵੱਧਦੇ ਮਾਮਲਿਆਂ 'ਤੇ ਰੋਕ ਲਗਾਉਣ ਦੀ ਅਮਰੀਕੀ ਸਰਕਾਰ ਦੀ ਸਮਰੱਥਾ ਨੂੰ ਲੈ ਕੇ ਚੁੱਕੀ ਜਾ ਰਹੀ ਹੈ। ਟਵਿੱਟਰ ਨੇ ਟਰੰਪ ਦੇ ਚੋਣਾਂ ਵਿਚ ਧੋਖਾਦੇਹੀ ਹੋਣ ਦੇ ਦਾਅਵਿਆਂ 'ਤੇ ਇਕ ਟਿੱਪਣੀ ਜੋੜ ਦਿੱਤੀ ਹੈ ਕਿ ਚੋਣਾਂ ਵਿਚ ਫਰਜ਼ੀਵਾੜਾ ਹੋਣ ਦਾ ਦਾਅਵਾ ਵਿਵਾਦਤ ਹੈ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਪ੍ਰਚਾਰ ਦਾ ਕੰਮ ਸੰਭਾਲਣ ਵਾਲੀ ਟੀਮ ਨੇ ਉਨ੍ਹਾਂ ਅਮਰੀਕੀ ਸੂਬਿਆਂ ਵਿਚ ਚੋਣ ਮੁਕੱਦਮੇ ਦਾਖਿਲ ਕੀਤੇ ਹਨ ਜਿਥੇ ਮੁਕਾਬਲਾ ਕਾਫੀ ਸਖਤ ਸੀ। ਇਸ ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਿਪਬਲਿਕਨ ਪਾਰਟੀ ਵੱਲੋਂ ਤੈਅ ਕੀਤੇ ਵੋਟਾਂ ਦੀ ਗਿਣਤੀ ਵਾਲੇ ਸਰਵੇਅਰਾਂ ਨੂੰ ਗਿਣਤੀ ਦੀ ਪ੍ਰਕਿਰਿਆ ਦੇਖਣ ਤੋਂ ਰੋਕਿਆ ਗਿਆ। ਹਾਲਾਂਕਿ, ਚੋਣ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਨਿਯਮਾਂ ਨੂੰ ਪੂਰਾ ਕੀਤਾ ਗਿਆ ਸੀ। ਜ਼ਿਆਦਾਤਰ ਮੁਕੱਦਮਿਆਂ ਨੂੰ ਸਬੂਤ ਨਾ ਹੋਣ ਕਾਰਨ ਖਾਰਿਜ਼ ਕੀਤਾ ਜਾ ਚੁੱਕਿਆ ਹੈ। ਪਰ ਇਸ ਦੇ ਬਾਵਜੂਦ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਸ਼ਨੀਵਾਰ ਨੂੰ ਆਪਣੀਆਂ ਮੰਗਾਂ ਦੇ ਨਾਲ ਵਾਸ਼ਿੰਗਟਨ ਡੀ. ਸੀ. ਵਿਚ ਇਕੱਠਾ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਹਿੰਸਕ ਝੜਪਾਂ
ਰਿਪਬਲਿਕਨ ਪਾਰਟੀ ਦੇ ਸਮਰਥਕਾਂ ਦੇ ਨਾਲ ਅਤਿ-ਸੱਜੇ-ਪੱਖੀ ਸੰਗਠਨਾਂ ਜਿਹੇ ਪ੍ਰਾਓਡ ਬਾਏਜ਼ ਦੇ ਮੈਂਬਰ ਵੀ ਸ਼ਾਮਲ ਸਨ। ਇਨ੍ਹਾਂ ਵਿਚੋਂ ਕੁਝ ਮੈਂਬਰ ਹੈੱਲਮੈਂਟ ਅਤੇ ਬੁਲੈਟ ਪਰੂਫ ਜੈਕਟਾਂ ਪਾਈਆਂ ਹੋਈਆਂ ਸਨ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਕ ਝੜਪਾਂ ਸਾਹਮਣੇ ਆਈਆਂ ਜਦ ਟਰੰਪ ਦੇ ਸਮਰਥਕ ਅਤੇ ਵਿਰੋਧੀ ਆਹਮੋ-ਸਾਹਮਣੇ ਆਏ। ਅਧਿਕਾਰੀਆਂ ਮੁਤਾਬਕ, 20 ਲੋਕਾਂ ਨੂੰ ਅਲੱਗ-ਅਲੱਗ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਕ ਚਾਕੂ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਉਥੇ ਹੀ 2 ਪੁਲਸ ਕਰਮੀ ਵੀ ਜ਼ਖਮੀ ਹੋਏ ਹਨ।


Khushdeep Jassi

Content Editor

Related News