ਕਰੀਬ 2 ਘੰਟੇ 'ਹਾਓਡੀ ਮੋਦੀ' ਪ੍ਰੋਗਰਾਮ 'ਚ ਮੌਜੂਦ ਰਹਿਣਗੇ ਟਰੰਪ, ਭਾਰਤ 'ਤੇ ਦੇਣਗੇ ਭਾਸ਼ਣ

09/22/2019 3:55:26 PM

ਹਿਊਸਟਨ— ਅਮਰੀਕਾ ਦੇ ਹਿਊਸਟਨ 'ਚ ਐਤਵਾਰ ਨੂੰ ਆਯੋਜਿਤ 'ਹਾਓਡੀ ਮੋਦੀ' ਪ੍ਰੋਗਰਾਮ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਤੇ ਭਾਰਤੀ-ਅਮਰੀਕੀਆਂ ਨੂੰ ਕੇਂਦਰ ਰੱਖ ਕੇ ਕਰੀਬ ਅੱਧੇ ਘੰਟੇ ਤੱਕ ਭਾਸ਼ਣ ਦੇਣ ਦੀ ਉਮੀਦ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਵ ਦੀ ਊਰਜਾ ਰਾਜਧਾਨੀ 'ਚ ਆਯੋਜਿਤ ਇਸ ਪ੍ਰੋਗਰਾਮ ਨਾਲ ਦੋਵਾਂ ਲੋਕਤੰਤਰਾਂ ਦੇ ਸਬੰਧਾਂ ਨੂੰ ਨਵੀਂ ਊਰਜਾ ਮਿਲੇਗੀ। ਪਹਿਲਾਂ ਰਿਪੋਰਟ ਸੀ ਕਿ ਟਰੰਪ ਭਾਰਤੀ ਭਾਈਚਾਰੇ ਦੇ ਇਸ ਪ੍ਰੋਗਰਾਮ 'ਚ ਸਿਰਫ ਭਾਸ਼ਣ ਜਾਂ ਮੌਜੂਦਗੀ ਦਰਜ ਕਰਵਾਉਣਗੇ।

ਸਾਲ 2016 ਦੀ ਰਾਸ਼ਟਰਪਤੀ ਚੋਣ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਭਾਰਤ ਦਾ ਪੱਕਾ ਦੋਸਤ ਹੋਣ ਦਾ ਵਾਅਦਾ ਕਰਨ ਵਾਲੇ ਟਰੰਪ ਸਿਰਫ 'ਹਾਓਡੀ ਮੋਦੀ' 'ਚ ਸ਼ਾਮਲ ਹੋਣ ਲਈ ਹਿਊਸਟਨ ਆ ਰਹੇ ਹਨ। ਵਾਈਟ ਹਾਊਸ ਵਲੋਂ ਸ਼ਨੀਵਾਰ ਦੇਰ ਸ਼ਾਮ ਜਾਰੀ ਕਾਰਜ ਸੂਚੀ ਦੇ ਮੁਤਾਬਕ ਟਰੰਪ 100 ਮਿੰਟ ਤੱਕ ਐੱਨ.ਆਰ.ਜੀ. ਸਟੇਡੀਅਮ 'ਚ ਰਹਿਣਗੇ। ਹਾਲਾਂਕਿ ਉਨ੍ਹਾਂ ਦੇ ਭਾਸ਼ਣ ਦਾ ਸਮਾਂ ਨਹੀਂ ਦੱਸਿਆ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਕਰੀਬ 30 ਮਿੰਟ ਤੱਕ ਭਾਸ਼ਣ ਦੇਣਗੇ। ਇਹ ਵੀ ਉਮੀਦ ਹੈ ਕਿ ਮੋਦੀ ਦੇ ਭਾਸ਼ਣ ਦੌਰਾਨ ਉਹ ਦਰਸ਼ਕਾਂ 'ਚ ਸ਼ਾਮਲ ਰਹਿਣਗੇ। 'ਹਾਓਡੀ ਮੋਦੀ' ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪੂਰੇ ਅਮਰੀਕਾ ਚੋਂ 50 ਹਜ਼ਾਰ ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਅਮਰੀਕਾ 'ਚ ਪ੍ਰਭਾਵਸ਼ਾਲੀ ਭਾਰਤੀਆਂ ਦਾ ਸਭ ਤੋਂ ਵੱਡਾ ਸਮਾਗਮ ਹੈ।

ਇੰਡੀਆਨਾ ਦੇ ਪ੍ਰਮੁੱਖ ਭਾਰਤੀ-ਅਮਰੀਕੀ ਨੇਤਾ ਭਾਰਤੀ ਬਰਾਏ ਨੇ ਇਕ ਪੱਤਰਕਾਰ ਏਜੰਸੀ ਨੂੰ ਕਿਹਾ ਕਿ ਹਿਊਸਟਨ ਆ ਕੇ ਤੇ 'ਹਾਓਡੀ ਮੋਦੀ' ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਫੈਸਲੇ ਨਾਲ ਟਰੰਪ ਨੇ ਭਾਰਤੀ-ਅਮਰੀਕੀਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੂੰ ਸਾਲ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਭਾਰਤੀ-ਅਮਰੀਕੀਆਂ ਦੀਆਂ ਜ਼ਿਆਦਾ ਵੋਟਾਂ ਮਿਲਣਗੀਆਂ। ਪ੍ਰਧਾਨ ਮੰਤਰੀ ਦੇ ਕਰੀਬੀ ਦੋਸਤ ਬਰਾਏ ਨੇ ਸਾਲ 2014 'ਚ ਨਿਊਯਾਰਕ ਸਥਿਤ ਇਤਿਹਾਸਿਕ ਮੈਡੀਸਨ ਸਕੁਆਇਰ 'ਚ ਮੋਦੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ।


Baljit Singh

Content Editor

Related News