ਅਮਰੀਕੀ ਸਕੂਲਾਂ 'ਤੇ ਭੜਕੇ ਟਰੰਪ ਨੇ ਕਿਹਾ, 'ਸਿਖਾਈ ਜਾ ਰਹੀ ਕੱਟੜ ਖੱਬੇ-ਪੱਖੀ ਭਾਵਨਾ'

07/11/2020 12:53:30 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸਕੂਲਾਂ 'ਤੇ ਫਿਰ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਬਹੁਤੇ ਸਕੂਲਾਂ ਵਿਚ ਕੱਟੜ ਖੱਬੇ-ਪੱਧੀ ਭਾਵਨਾ ਸਿਖਾਈ ਜਾ ਰਹੀ ਹੈ। ਅਮਰੀਕਾ ਨੇ ਮਿਨੀਆਪੋਲਿਸ ਵਿਚ ਇਕ ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਲਈ ਵੀ ਟਰੰਪ ਨੇ ਖੱਬੇਪੱਖੀ ਨੂੰ ਹੀ ਜ਼ਿੰਮੇਵਾਰ ਦੱਸਿਆ ਸੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਨੂੰ ਲੈ ਕੇ ਜਾਰੀ ਅੰਦੋਲਨ ਦੇ ਪਿੱਛੇ ਵੀ ਖੱਬੇ-ਪੱਖੀ ਵਿਚਾਰਧਾਰਾ ਨੂੰ ਮੰਨਣ ਵਾਲੀ ਐਂਟੀਫਾ ਕੰਮ ਕਰ ਰਹੀ ਹੈ।

ਟਰੰਪ ਨੇ ਕੀਤਾ ਇਹ ਟਵੀਟ
ਟਰੰਪ ਨੇ ਟਵੀਟ ਕਰ ਆਖਿਆ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਨੂੰ ਛੱਡ ਕੇ ਸਿਸਟਮ ਰੈਡੀਕਲ ਲੈਫਟ ਭਾਵਨਾ ਪ੍ਰਸਾਰਿਤ ਕਰ ਰਹੇ ਹਨ। ਇਸ ਲਈ ਮੈਂ ਟ੍ਰੇਜ਼ਰੀ ਵਿਭਾਗ ਨੂੰ ਕਹਿ ਰਿਹਾ ਹਾਂ ਕਿ ਉਹ ਆਪਣੀ ਟੈਕਸ-ਮੁਕਤ ਸਥਿਤੀ ਜਾਂ ਫੰਡਿੰਗ ਦੀ ਫਿਰ ਤੋਂ ਜਾਂਚ ਕਰੇ। ਜੋ ਕਿ ਇਸ ਵਿਚਾਰਧਾਰਾ ਜਾਂ ਕਾਨੂੰਨ ਖਿਲਾਫ ਹੋਣ 'ਤੇ ਖਤਮ ਕਰ ਦਿੱਤੀ ਜਾਵੇਗੀ। ਸਾਡੇ ਬੱਚਿਆਂ ਨੂੰ ਸਿੱਖਿਅਤ ਹੋਣਾ ਚਾਹੀਦਾ, ਨਾ ਕਿ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।

ਕੀ ਹੈ ਐਂਟੀਫਾ
ਦਰਅਸਲ, ਅਮਰੀਕਾ ਵਿਚ ਫਾਸੀਵਾਦ ਦੇ ਵਿਰੋਧੀ ਲੋਕਾਂ ਨੂੰ ਐਂਟੀਫਾ ਕਹਿੰਦੇ ਹਨ। ਅਮਰੀਕਾ ਵਿਚ ਐਂਟੀਫਾ ਅੰਦੋਲਨ ਅੱਤਵਾਦੀ, ਖੱਬੇਪੱਖੀ ਅਤੇ ਫਾਸੀਵਾਦੀ ਵਿਰੋਧੀ ਅੰਦੋਲਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਲੋਕ ਨਵ-ਨਾਜ਼ੀ, ਨਵ-ਫਾਸੀਵਾਦ ਅਤੇ ਰੰਗਭੇਦ ਖਿਲਾਫ ਹੁੰਦੇ ਹਨ ਅਤੇ ਸਰਕਾਰ ਦੇ ਵਿਰੋਧ ਵਿਚ ਖੜ੍ਹੇ ਰਹਿੰਦੇ ਹਨ। ਇਸ ਅੰਦੋਲਨ ਨਾਲ ਜੁੜੇ ਲੋਕ ਆਮ ਤੌਰ 'ਤੇ ਸ਼ਾਂਤੀਪੂਰਣ ਪ੍ਰਦਰਸ਼ਨ ਕਰਦੇ ਹਨ, ਰੈਲੀਆਂ ਕਰਦੇ ਹਨ। ਹਾਲਾਂਕਿ, ਵਿਰੋਧ ਦੌਰਾਨ ਹਿੰਸਾ ਦਾ ਵੀ ਪਰਹੇਜ਼ ਨਹੀਂ ਕੀਤਾ ਜਾਂਦਾ ਹੈ।

ਕਦੋਂ ਬਣਿਆ ਇਹ ਸੰਗਠਨ
ਐਂਟੀਫਾ ਦੇ ਗਠਨ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ। ਇਸ ਨਾਲ ਜੁੜੇ ਮੈਂਬਰ ਦਾਅਵਾ ਕਰਦੇ ਹਨ ਕਿ ਇਸ ਦਾ ਗਠਨ 1920 ਅਤੇ 1930 ਦੇ ਦਹਾਕੇ ਵਿਚ ਯੂਰਪੀ ਫਾਸੀਵਾਦੀਆਂ ਦਾ ਸਾਹਮਣਾ ਕਰਨ ਲਈ ਕੀਤਾ ਗਿਆ ਸੀ। ਹਾਲਾਂਕਿ ਐਂਟੀਫਾ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਜਾਣਕਾਰ ਦੱਸਦੇ ਹਨ ਕਿ ਐਂਟੀਫਾ ਅੰਦੋਲਨ 1980 ਦੇ ਦਹਾਕੇ ਵਿਚ ਐਂਟੀ-ਰੈਸੀਸਟ ਐਕਸ਼ਨ ਨਾਂ ਦੇ ਇਕ ਸਮੂਹ ਦੇ ਨਾਲ ਸ਼ੁਰੂ ਹੋਇਆ ਸੀ। 2000 ਤੱਕ ਇਹ ਅੰਦੋਲਨ ਇਕਦਮ ਸੁਸਤ ਸੀ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਸ ਨੇ ਰਫਤਾਰ ਫੜੀ ਹੈ।


Khushdeep Jassi

Content Editor

Related News