ਯੂਕ੍ਰੇਨੀ ਸਰਕਾਰ ਨੂੰ ਗੈਰ-ਕਾਨੂੰਨੀ ਠਹਿਰਾਉਣ ਦੇ ਪੁਤਿਨ ਦੇ ਵਿਛਾਏ ਜਾਲ ''ਚ ਫਸੇ ਟਰੰਪ

Friday, Feb 21, 2025 - 09:53 AM (IST)

ਯੂਕ੍ਰੇਨੀ ਸਰਕਾਰ ਨੂੰ ਗੈਰ-ਕਾਨੂੰਨੀ ਠਹਿਰਾਉਣ ਦੇ ਪੁਤਿਨ ਦੇ ਵਿਛਾਏ ਜਾਲ ''ਚ ਫਸੇ ਟਰੰਪ

ਵਾਸ਼ਿੰਗਟਨ (ਏਜੰਸੀ)- ਯੂਕ੍ਰੇਨ ਸ਼ਾਂਤੀ ਵਾਰਤਾ ਤੋਂ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਬਾਹਰ ਰੱਖ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਤਰ੍ਹਾਂ ਰੂਸੀ ਰਾਸ਼ਟਰਪਤੀ ਪੁਤਿਨ ਦੇ ਜਾਲ ਵਿਚ ਫਸ ਗਏ ਹਨ। ਇਸ ਦੇ ਨਾਲ ਹੀ ਰੂਸ ’ਚ ਮੀਟਿੰਗ ਦਾ ਜਸ਼ਨ ਮਨਾਇਆ ਗਿਆ ਹੈ। ਇਸ ਮੀਟਿੰਗ ਤੋਂ ਪਹਿਲਾਂ ਟਰੰਪ ਤੇ ਪੁਤਿਨ ਨੇ ਫ਼ੋਨ ’ਤੇ ਲੰਬੀ ਗੱਲਬਾਤ ਕੀਤੀ ਸੀ। ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੀ ਐਸੋਸੀਏਟ ਟੀਚਿੰਗ ਪ੍ਰੋਫੈਸਰ ਲੀਨਾ ਸੁਰਜ਼ਕੋ ਹਾਰਨੇਡ ਦਿ ਕਨਵਰਸੇਸ਼ਨ ’ਚ ਪ੍ਰਕਾਸ਼ਿਤ ਇਕ ਵਿਸ਼ਲੇਸ਼ਣ ਅਨੁਸਾਰ ਸਾਊਦੀ ਅਰਬ ਵਿਚ ਅਮਰੀਕਾ ਅਤੇ ਰੂਸੀ ਵਫ਼ਦਾਂ ਦੀ ਮੀਟਿੰਗ ’ਚ ਯੂਕ੍ਰੇਨ ਤੇ ਯੂਰਪ ਦਾ ਕੋਈ ਪ੍ਰਤੀਨਿਧੀ ਨਾ ਹੋਣਾ ਪੁਤਿਨ ਦੀ ਰਣਨੀਤੀ ਦੇ ਅਨੁਸਾਰ ਸੀ।

ਇਹ ਵੀ ਪੜ੍ਹੋ: 90 ਹਜ਼ਾਰੀ ਹੋਣ ਦੇ ਕਰੀਬ ਪੁੱਜਾ ਸੋਨਾ, ਜਾਣੋ 10 ਗ੍ਰਾਮ Gold ਦਾ ਭਾਅ

ਪੁਤਿਨ ਚਾਹੁੰਦੇ ਹਨ ਕਿ ਯੂਕ੍ਰੇਨ ਦੇ ਭਵਿੱਖ ਦਾ ਜਦੋਂ ਫੈਸਲਾ ਹੋਵੇ ਤਾਂ ਉਸ ’ਚ ਯੂਕ੍ਰੇਨ ਦੀ ਕੋਈ ਭੂਮਿਕਾ ਨਾ ਹੋਵੇ। ਪੁਤਿਨ ਲੰਬੇ ਸਮੇਂ ਤੋਂ ਯੂਕ੍ਰੇਨ ਦੇਸ਼ ਤੇ ਯੂਕ੍ਰੇਨੀ ਸਰਕਾਰ ਦੀ ਜਾਇਜ਼ਤਾ ਨੂੰ ਰੱਦ ਕਰਦੇ ਆ ਰਹੇ ਹਨ। ਅਮਰੀਕਾ ਜ਼ੇਲੇਂਸਕੀ ਅਤੇ ਯੂਕ੍ਰੇਨੀ ਸਰਕਾਰ ਨੂੰ ਗੈਰ-ਕਾਨੂੰਨੀ ਠਹਿਰਾਉਣ ਦੀ ਰੂਸ ਦੀ ਯੋਜਨਾ ਦੇ ਅਨੁਸਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਯੂਕ੍ਰੇਨ ਵਿੱਚ ਚੋਣਾਂ ਕਰਵਾਉਣ ਦੀ ਵਕਾਲਤ ਕਰ ਰਿਹਾ ਹੈ। ਜ਼ੇਲੇਂਸਕੀ ਦੀ ਜਾਇਜ਼ਤਾ ਨੂੰ ਚੁਣੌਤੀ ਦੇਣਾ, ਯੂਕ੍ਰੇਨੀ ਲੀਡਰਸ਼ਿਪ ਨੂੰ ਬਦਨਾਮ ਕਰਨ, ਯੂਕ੍ਰੇਨ ਲਈ ਉਸ ਦੇ ਮੁੱਖ ਸਹਿਯੋਗੀਆਂ ਤੋਂ ਸਮਰਥਨ ਨੂੰ ਕਮਜ਼ੋਰ ਕਰਨ, ਜ਼ੇਲੇਂਸਕੀ ਅਤੇ ਸੰਭਾਵਤ ਤੌਰ ’ਤੇ ਯੂਕ੍ਰੇਨ ਨੂੰ ਗੱਲਬਾਤ ’ਚ ਭਾਈਵਾਲ ਵਜੋਂ ਬਾਹਰ ਰੱਖ ਕੇ ਰੂਸ ਵੱਲੋਂ ਜਾਣਬੁੱਝ ਕੇ ਚਲਾਏ ਜਾ ਰਹੇ ਕੂੜਪ੍ਰਚਾਰ ਦਾ ਹਿੱਸਾ ਹਨ।

ਇਹ ਵੀ ਪੜ੍ਹੋ: ਕੈਨੇਡਾ ’ਚ ਪੱਕੇ ਹੋਣ ਦਾ ਸੁਨਹਿਰੀ ਮੌਕਾ, ਸਰਕਾਰ ਨੇ PR ਲਈ ਮੰਗੀਆਂ ਅਰਜ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News