ਟਰੰਪ ਦੀ ਯਾਤਰਾ ਸਹੀ ਸਮੇਂ ਹੋ ਰਹੀ ਹੈ, ਸ਼ੁਰੂ ਹੋਵੇਗਾ ਨਵਾਂ ਦੌਰ : ਸਾਬਕਾ US ਅੰਬੈਸਡਰ

02/16/2020 3:00:32 PM

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਉੱਚ ਅੰਬੈਸਡਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਬਿਲਕੁਲ ਸਹੀ ਸਮੇਂ 'ਤੇ ਹੋ ਰਹੀ ਹੈ, ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ 'ਚ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਨੇਤਾਵਾਂ ਲਈ ਇਹ ਮਹੱਤਵਪੂਰਣ ਹੈ ਕਿ ਉਹ ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦਾ ਪ੍ਰਬੰਧ 'ਚ ਵਚਨਬੱਧਤਾ ਦੇ ਸਾਂਝੇ ਮੁੱਲਾਂ ਨੂੰ ਤਸਦੀਕ ਕਰਨ। ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 24 ਅਤੇ 25 ਫਰਵਰੀ ਨੂੰ ਭਾਰਤ ਦੀ ਯਾਤਰਾ ਕਰਨਗੇ। ਉਨ੍ਹਾਂ ਨਾਲ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵੀ ਆਵੇਗੀ।

ਭਾਰਤ 'ਚ ਅਮਰੀਕਾ ਦੇ ਸਾਬਕਾ ਅੰਬੈਸਡਰ ਰਿਚਰਡ ਵਰਮਾ ਨੇ ਰਾਸ਼ਟਰਪਤੀ ਦੀ ਯਾਤਰਾ ਦੇ ਮੱਦੇਨਜ਼ਰ ਦੱਸਿਆ ਕਿ 1947 'ਚ ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ ਹੁਣ ਤਕ ਅਮਰੀਕਾ ਦੇ ਸਿਰਫ 6 ਮੌਜੂਦਾ ਰਾਸ਼ਟਰਪਤੀਆਂ ਨੇ ਭਾਰਤ ਦੀ ਯਾਤਰਾ ਕੀਤੀ। ਇਸ ਲਈ ਰਾਸ਼ਟਰਪਤੀ ਟਰੰਪ ਦੀ ਯਾਤਰਾ ਮਹੱਤਵਪੂਰਣ ਹੈ ਅਤੇ ਇਹ ਸਹੀ ਸਮੇਂ 'ਤੇ ਹੋ ਰਹੀ ਹੈ ਅਤੇ ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਬੰਧਾਂ 'ਚ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਭਾਰਤ 'ਚ 2015 ਤੋਂ 2017 ਤਕ ਅਮਰੀਕਾ ਦੇ ਰਾਜਦੂਤ ਰਹੇ ਵਰਮਾ ਨੇ ਕਿਹਾ,''ਪਿਛਲੇ ਤਿੰਨ ਰਾਸ਼ਟਰਪਤੀਆਂ ਦੀਆਂ ਯਾਤਰਾਵਾਂ ਨੇ ਨਾ ਸਿਰਫ ਸਾਡੀ ਸੁਰੱਖਿਆ ਅਤੇ ਆਰਥਿਕ ਸਮਰੱਥਾ ਨੂੰ ਮਜ਼ਬੂਤ ਕੀਤਾ ਜਦਕਿ ਸਾਡੇ ਸਾਂਝੇ ਮੁੱਲਾਂ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਵਧੇਰੇ ਸ਼ਾਂਤੀਪੂਰਣ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਵਚਨਬੱਧਤਾ 'ਤੇ ਵੀ ਧਿਆਨ ਕੇਂਦਰਿਤ ਕੀਤਾ।''

ਭਾਰਤ 'ਚ ਅਮਰੀਕਾ ਦੇ ਪਹਿਲੇ ਭਾਰਤੀ ਮੂਲ ਦੇ ਰਾਜਦੂਤ ਰਹੇ ਵਰਮਾ ਨੇ ਕਿਹਾ,''ਮੇਰੇ ਮਾਂ-ਬਾਪ ਤਕਰੀਬਨ 60 ਸਾਲ ਪਹਿਲਾਂ ਭਾਰਤ ਨਾਲ ਅਮਰੀਕਾ ਆਏ ਸਨ। ਅਮਰੀਕਾ ਹੀ ਹੈ ਜਿਸ ਨੇ ਉਨ੍ਹਾਂ ਦੇ ਬੇਟੇ ਨੂੰ ਅੰਬੈਸਡਰ ਵਜੋਂ ਵਾਪਸ ਭੇਜਿਆ ਅਤੇ ਅਮਰੀਕਾ ਨੇ ਲੱਖਾਂ ਨਵੇਂ ਇਮੀਗ੍ਰੇਸ਼ਨਾਂ ਦਾ ਸਵਾਗਤ ਕੀਤਾ ਹੈ।''

ਵਰਮਾ ਨੇ ਕਿਹਾ ਕਿ ਰਾਸ਼ਟਰਪਤੀਆਂ ਦੀਆਂ ਪਹਿਲੀਆਂ ਯਾਤਰਾਵਾਂ ਨਾਲ ਸਹਿਯੋਗ ਦੇ ਨਵੇਂ ਖੇਤਰ ਖੁੱਲ੍ਹੇ, ਅਮਰੀਕੀ ਲੋਕਾਂ ਦਾ ਭਾਰਤ ਵਲੋਂ ਪਿਆਰ ਦੇਖਣ ਨੂੰ ਮਿਲਿਆ ਅਤੇ ਮਜ਼ਬੂਤ ਹਿੱਸੇਦਾਰੀ ਲਈ ਦੋ-ਦਲੀ ਸਮਰਥਨ ਨੂੰ ਦੇਖਿਆ ਗਿਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਜਿਹੇ ਇਕੋ-ਇਕ ਰਾਸ਼ਟਰਪਤੀ ਰਹੇ ਜੋ ਆਪਣੇ ਕਾਰਜਕਾਲ ਦੌਰਾਨ ਦੋ ਵਾਰ ਭਾਰਤ ਆਏ ਅਤੇ ਭਾਰਤ ਦੇ ਗਣਤੰਤਰ ਦਿਵਸ 'ਚ ਸ਼ਾਮਲ ਹੋਏ। ਉਨ੍ਹਾਂ ਦੀਆਂ ਯਾਤਰਾਵਾਂ ਨਾਲ ਰੱਖਿਆ, ਊਰਜਾ ਅਤੇ ਵਪਾਰ 'ਚ ਇਤਿਹਾਸਕ ਤਰੱਕੀ ਹੋਈ। ਉਨ੍ਹਾਂ ਕਿਹਾ,''ਮੈਨੂੰ ਮਾਣ ਹੈ ਕਿ ਮੈਂ ਪ੍ਰਤੱਖ ਰੂਪ ਨਾਲ ਇਸ ਪ੍ਰਗਤੀ ਦਾ ਗਵਾਹ ਬਣਿਆ।''


Related News