ਟਰੰਪ ਦੀ ਪ੍ਰਚਾਰ ਮੁਹਿੰਮ ਨੇ ਡਿਜੀਟਲ ਮਾਧਿਅਮ ਰਾਹੀਂ ਇਕੱਠਾ ਕੀਤਾ 2 ਕਰੋੜ ਡਾਲਰ ਦਾ ਫੰਡ
Thursday, Jul 23, 2020 - 08:37 AM (IST)
ਵਾਸ਼ਿੰਗਟਨ, (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਖਾਤਿਰ ਡਿਜੀਟਲ ਮਾਧਿਅਮ ਰਾਹੀਂ ਫੰਡ ਇੱਕਠਾ ਕਰਨ ਲਈ ਆਯੋਜਿਤ ਆਪਣੇ ਪਹਿਲੇ ਪ੍ਰੋਗਰਾਮ ’ਚ 2 ਕਰੋੜ ਡਾਲਰ ਦਾ ਚੰਦਾ ਇਕੱਠਾ ਕੀਤਾ।
ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੇ ਇਕ ਬਿਆਨ ’ਚ ਦੱਸਿਆ ਕਿ ਟਰੰਪ ਅਤੇ ‘ਟਰੰਪ ਵਿਕਟਰੀ ਫਾਇਨਾਂਸ ਕਮੇਟੀ’ ਦੀ ਰਾਸ਼ਟਰੀ ਪ੍ਰਧਾਨ ਕਿਮਬਰਲੀ ਗੁਈਫੋਇਲੇ ਨੇ ਡਿਜ਼ੀਟਲ ਮਾਧਿਅਮ ਰਾਹੀਂ ਫੰਡ ਇਕੱਠਾ ਕਰਨ ਦਾ ਪ੍ਰੋਗਰਾਮ ਮੰਗਲਵਾਰ ਨੂੰ ਆਯੋਜਿਤ ਕੀਤਾ, ਜਿਸ ’ਚ ਤਿੰਨ ਲੱਖ ਤੋਂ ਵੱਧ ਲੋਕਾਂ ਨੇ ਫੰਡ ਦਿੱਤਾ। ਗੁਈਫੋਇਲੇ ਨੇ ਬਿਆਨ ’ਚ ਕਿਹਾ ਕਿ ਟਰੰਪ ਵਿਕਰੀ ਨੂੰ ਮਿਲੀ ਇੰਨੀ ਵੱਡੀ ਰਾਸ਼ੀ ਇਹ ਸਾਬਤ ਕਰਦੀ ਹੈ ਕਿ ਅਮਰੀਕਾ ਦੇ ਲੋਕ ਹੋਰ ਚਾਲ ਤੱਕ ਰਾਸ਼ਟਰਪਤੀ ਟਰੰਪ ਦੀ ਮਜ਼ਬੂਤ ਲੀਡਰਸ਼ਿਪ ਚਾਹੁੰਦੇ ਹਨ।