ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਕੀਤਾ ਬਰਖਾਸਤ

Tuesday, Sep 10, 2019 - 10:09 PM (IST)

ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਕੀਤਾ ਬਰਖਾਸਤ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੋਰ ਆਸਾਧਾਰਨ ਕਦਮ ਚੁੱਕਦੇ ਹੋਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਬਰਖਾਸਤ ਕਰ ਦਿੱਤਾ ਹੈ। ਹਾਲਾਂਕਿ ਇਹ ਅਜੇ ਬਰਖਾਸਤਗੀ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਜਾਨ ਬੋਲਟਨ ਵਿਚਾਲੇ ਅਫਗਾਨ ਮੁੱਦੇ 'ਤੇ ਟਕਰਾਅ ਸਾਹਮਣੇ ਆ ਰਹੇ ਸਨ। ਰਾਸ਼ਟਰਪਤੀ ਟਰੰਪ ਨੇ ਪਿਛਲੇ ਮਹੀਨੇ 30 ਅਗਸਤ ਨੂੰ ਆਪਣੇ ਉੱਚ ਸਲਾਹਕਾਰਾਂ ਦੀ ਬੈਠਕ ਬੁਲਾਈ ਸੀ ਅਤੇ ਅਫਗਾਨਿਸਤਾਨ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਸੀ। ਇਸ ਦੌਰਾਨ ਦੋਹਾਂ ਵਿਚਾਲੇ ਟਕਰਾਅ ਦਿਖਾਈ ਦਿੱਤਾ ਸੀ। ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਵਾਰਤਾਕਾਰ ਜ਼ਲਮੇ ਖਲੀਲਜ਼ਾਦ ਅਫਗਾਨਿਸਤਾਨ 'ਚ ਬਿਨਾਂ ਸ਼ਾਂਤੀ ਸਥਾਪਿਤ ਕੀਤੇ ਫੌਜ ਵਾਪਸੀ ਦਾ ਵਿਰੋਧ ਕਰ ਰਹੇ ਹਨ। ਉਥੇ ਬੋਲਟਨ ਬਿਨਾਂ ਕਿਸੇ ਆਖਰੀ ਨਤੀਜੇ 'ਤੇ ਪਹੁੰਚੇ ਫੌਜ ਵਾਪਸ ਬੁਲਾਉਣ ਦੀ ਗੱਲ ਕਰ ਰਿਹਾ ਹੈ।


author

Khushdeep Jassi

Content Editor

Related News