ਸਰਹੱਦ ਪਾਰੋਂ ਆਉਣ ਵਾਲੇ ਬੱਚਿਆਂ ਦੇ ਦੇਸ਼ ਨਿਕਾਲੇ ਵਾਲੇ ਟਰੰਪ ਦੇ ਫ਼ੈਸਲੇ ''ਤੇ ਜੱਜ ਨੇ ਲਾਈ ਰੋਕ

Friday, Nov 20, 2020 - 09:05 PM (IST)

ਸਰਹੱਦ ਪਾਰੋਂ ਆਉਣ ਵਾਲੇ ਬੱਚਿਆਂ ਦੇ ਦੇਸ਼ ਨਿਕਾਲੇ ਵਾਲੇ ਟਰੰਪ ਦੇ ਫ਼ੈਸਲੇ ''ਤੇ ਜੱਜ ਨੇ ਲਾਈ ਰੋਕ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੈਂਕੜੇ ਲੋਕ ਗੈਰ-ਕਾਨੂੰਨੀ ਪ੍ਰਵਾਸ ਰਾਹੀਂ ਅਮਰੀਕਾ ਆਉਂਦੇ ਹਨ। ਇਨ੍ਹਾਂ ਵਿਚ ਬੱਚਿਆਂ ਦੀ ਵੀ ਬਹੁਗਿਣਤੀ ਹੁੰਦੀ ਹੈ। ਅਜਿਹੇ ਹੀ ਸੈਂਕੜੇ ਬੱਚੇ ਹਨ ਜੋ ਸਰਹੱਦ ਪਾਰ ਤੋਂ ਇਕੱਲੇ ਹੀ ਅਮਰੀਕਾ ਦਾਖ਼ਲ ਹੋਏ ਹਨ ਅਤੇ ਟਰੰਪ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈੇ ਪਰ ਹੁਣ ਇਕ ਸੰਘੀ ਜੱਜ ਨੇ ਇਸ 'ਤੇ ਰੋਕ ਲਾਉਣ ਦਾ ਫ਼ੈਸਲਾ ਸੁਣਾਇਆ ਹੈ।

ਸਯੁੰਕਤ ਰਾਜ ਦੇ ਜ਼ਿਲ੍ਹਾ ਜੱਜ ਐਮਮੇਟ ਸਲੀਵਨ ਨੇ ਕਾਨੂੰਨੀ ਸਮੂਹਾਂ ਵਲੋਂ ਉਨ੍ਹਾਂ ਬੱਚਿਆਂ ਦੀ ਪੈਰਵੀ ਲਈ ਮੁਕੱਦਮਾ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ, ਜਿਨ੍ਹਾਂ ਨੂੰ ਸਰਕਾਰ, ਸੰਘੀ ਕਾਨੂੰਨ ਅਧੀਨ ਪਨਾਹ ਜਾਂ ਹੋਰ ਸੁਰੱਖਿਆ ਦੀ ਬੇਨਤੀ ਕਰਨ ਤੋਂ ਪਹਿਲਾਂ ਹੀ ਦੇਸ਼ ਵਿਚੋਂ ਕੱਢਣਾ ਚਾਹੁੰਦੀ ਹੈ। 

ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਕ ਐਮਰਜੈਂਸੀ ਘੋਸ਼ਣਾ ਪੱਤਰ ਅਧੀਨ ਜ਼ਿਆਦਾਤਰ ਲੋਕਾਂ ਨੂੰ ਸੰਯੁਕਤ ਰਾਜ ਵਿਚ ਸਰਹੱਦ ਪਾਰ ਕਰਨ ਤੋਂ ਰੋਕਣ ਦੀ ਨੀਤੀ ਤਹਿਤ ਟਰੰਪ ਪ੍ਰਸ਼ਾਸਨ ਨੇ ਮਾਰਚ ਤੋਂ ਲੈ ਕੇ ਘੱਟੋ-ਘੱਟ 8,800 ਅਣਪਛਾਤੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਿਆ  ਹੈ। ਸਲੀਵਨ ਦੇ ਆਦੇਸ਼ 'ਚ ਸਿਰਫ ਉਨ੍ਹਾਂ ਬੱਚਿਆਂ ਨੂੰ ਬਾਹਰ ਕੱਢਣ 'ਤੇ ਰੋਕ ਲਗਾਈ ਗਈ ਹੈ ਜੋ ਮਾਪਿਆਂ ਦੇ ਬਿਨਾਂ ਕਿਸੇ ਸਹਿਮਤੀ ਦੇ ਇਕੱਲੇ ਬਾਰਡਰ ਨੂੰ ਪਾਰ ਕਰਦੇ ਹਨ। ਸਰਕਾਰ ਨੇ ਮਾਰਚ ਤੋਂ ਲੈ ਕੇ ਹੁਣ ਤਕ ਲਗਭਗ ਬਾਲਗਾਂ ਅਤੇ ਪਰਿਵਾਰਾਂ ਸਣੇ 2 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਦੇ ਵਕੀਲ ਲੀ ਗੇਲਰਟ ਅਨੁਸਾਰ ਮਹਾਮਾਰੀ ਦੌਰਾਨ ਇਸ ਨੀਤੀ ਨੇ ਹਜ਼ਾਰਾਂ ਛੋਟੇ ਬੱਚਿਆਂ ਨੂੰ ਬਿਨਾਂ ਕਿਸੇ ਸੁਣਵਾਈ ਦੇ ਵਾਪਸ ਭੇਜਿਆ ਹੈ।


author

Sanjeev

Content Editor

Related News