ਟਰੰਪ ਨੂੰ ਮਿਲਿਆ ਕੁਝ ਅਜਿਹਾ ਕਿ ਕੀਤਾ ਦਾਅਵਾ- ''ਚੀਨ ਦੀ ਲੈਬ ''ਚੋਂ ਹੀ ਪੈਦਾ ਹੋਇਆ ਹੈ ਕੋਰੋਨਾ ਵਾਇਰਸ''

05/01/2020 12:47:57 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਪੂਰੇ ਵਿਸ਼ਵਾਸ ਨਾਲ ਦਾਅਵਾ ਕੀਤਾ ਕਿ ਦੁਨੀਆ ਭਰ ਵਿਚ 2,30,000 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਅਤੇ ਅਰਥ ਵਿਵਸਥਾ ਨੂੰ ਤਬਾਹ ਕਰਨ ਵਾਲੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਹੈ। ਜਦ ਪੱਤਰਕਾਰਾਂ ਨੇ ਟਰੰਪ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਅਜਿਹਾ ਕੁਝ ਮਿਲਿਆ ਹੈ, ਜਿਸ ਕਾਰਨ ਉਹ ਯਕੀਨ ਦੇ ਨਾਲ ਕਹਿ ਸਕਦੇ ਹਨ ਕਿ ਇਹ ਵਾਇਰਸ  ਵੁਹਾਨ ਤੋਂ ਫੈਲਿਆ ਹੈ ਤਾਂ ਟਰੰਪ ਨੇ ਕਿਹਾ ਕਿ  "ਹਾਂ, ਮੇਰੇ ਕੋਲ ਹੈ।"

ਹਾਲਾਂਕਿ, ਟਰੰਪ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਇਹ ਜਲਦ ਹੀ ਸਾਹਮਣੇ ਆ ਜਾਵੇਗਾ। ਇਹ ਪੁੱਛਣ 'ਤੇ ਕਿ ਉਨ੍ਹਾਂ ਨੂੰ ਅਜਿਹਾ ਕੀ ਮਿਲਿਆ ਹੈ ਤਾਂ ਜੋ ਉਹ ਵਿਸ਼ਵਾਸ ਨਾਲ ਇਹ ਕਹਿ ਰਹੇ ਹਨ ਤਾਂ ਟਰੰਪ ਨੇ ਕਿਹਾ, "ਮੈਂ ਤੁਹਾਨੂੰ ਨਹੀਂ ਦੱਸ ਸਕਦਾ।" ਹਾਲਾਂਕਿ, ਉਨ੍ਹਾਂ ਨੇ ਇਸ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੋਸ਼ੀ ਨਹੀਂ ਠਹਿਰਾਇਆ। ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਇਸ ਨੂੰ ਜ਼ਰੂਰ ਰੋਕਿਆ ਜਾ ਸਕਦਾ ਸੀ। ਇਹ ਚੀਨ ਤੋਂ ਸ਼ੁਰੂ ਹੋਇਆ ਸੀ ਪਰ ਇਸ ਨੂੰ ਨਿਸ਼ਚਿਤ ਤੌਰ 'ਤੇ ਰੋਕਿਆ ਜਾ ਸਕਦਾ ਸੀ ਅਤੇ ਕਾਸ਼ ਕਿ ਉਹ ਇਸ ਨੂੰ ਰੋਕ ਦਿੰਦੇ।..ਉਹ ਜਾਂ ਤਾਂ ਇਸ ਨੂੰ ਰੋਕਣ ਦੇ ਸਮਰੱਥ ਨਹੀਂ ਸਨ ਜਾਂ ਉਹ ਇਸ ਨੂੰ ਰੋਕਣਾ ਨਹੀਂ ਚਾਹੁੰਦੇ ਸਨ ਅਤੇ ਇਸ ਦਾ ਨਤੀਜਾ ਦੁਨੀਆਂ ਨੂੰ ਭੁਗਤਣਾ ਪਿਆ। ''

ਟਰੰਪ ਨੇ ਇਸ ਦੌਰਾਨ ਆਪਣੀ ਵੀ ਸਿਫਤ ਕੀਤੀ ਤੇ ਕਿਹਾ, "ਇਹ ਦੇਸ਼ (ਅਮਰੀਕਾ) ਬਹੁਤ ਖੁਸ਼ਕਿਸਮਤ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਚੀਨ 'ਤੇ ਬਹੁਤ ਜਲਦੀ ਪਾਬੰਦੀ ਲਗਾਈ । ਜਨਵਰੀ ਵਿਚ, ਅਸੀਂ ਚੀਨ 'ਤੇ ਪਾਬੰਦੀ ਲਗਾ ਦਿੱਤੀ ਤੇ ਫਿਰ ਯੂਰਪ 'ਤੇ।" ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਤੋਂ ਪਹਿਲਾਂ ਉਹ ਇਹ ਪਤਾ ਕਰਨਾ ਚਾਹੁੰਦੇ ਸਨ ਕਿ ਕੀ ਹੋਇਆ ਸੀ। ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਨੂੰ ਪਤਾ ਲੱਗ ਜਾਵੇਗਾ ਕਿ ਅਸਲ ਵਿੱਚ ਕੀ ਹੋਇਆ ਸੀ। ਅਸੀਂ ਇਸ 'ਤੇ ਦ੍ਰਿੜਤਾ ਨਾਲ ਕੰਮ ਕਰ ਰਹੇ ਹਾਂ।"


Lalita Mam

Content Editor

Related News