ਟਰੰਪ ਨੇ ਹਿਲੇਰੀ ''ਤੇ ਲਾਏ ਦੋਸ਼, ਕਿਹਾ- ਮੈਂ ਹੀ ਜਿੱਤਾਂਗਾ

10/23/2016 11:55:42 AM

ਕਲੀਵਲੈਂਡ: (ਅਮਰੀਕਾ)— ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਆਮ ਚੋਣਾਂ ਤਾਂ ਉਹ ਹੀ ਜਿੱਤਣਗੇ। ਜਦਕਿ ਮੁੱਖ ਧਾਰਾ ਦੇ ਮੀਡੀਆ ਅਤੇ ਸਿਆਸੀ ਪੰਡਤਾਂ ਦੇ ਅਨੁਮਾਨ ਮੁਤਾਬਕ ਵ੍ਹਾਈਟ ਹਾਊਸ ਦੀ ਦੌੜ ''ਚ ਉਨ੍ਹਾਂ ਦੀ ਜਿੱਤ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਟਰੰਪ ਦੀ ਮੁਕਾਬਲੇਬਾਜ਼ ਡੈਮੋਕ੍ਰੇਟਿਕ ਉਮੀਦਵਾਰ 68 ਸਾਲਾ ਹਿਲੇਰੀ ਕਲਿੰਟਨ ਨੂੰ ਜ਼ਿਆਦਾਤਰ ਮਹੱਤਵਪੂਰਨ ਸੂਬਿਆਂ ''ਚ ਉਨ੍ਹਾਂ ''ਤੇ 7 ਅੰਕਾਂ ਦੀ ਲੀਡ ਹਾਸਲ ਹੈ। ਫਿਰ ਵੀ ਟਰੰਪ ਦਾ ਮੰਨਣਾ ਹੈ ਕਿ ਉਹ ਹੀ ਵ੍ਹਾਈਟ ਹਾਊਸ ਦੀ ਰਾਹ ''ਚ ਅੱਗੇ ਵਧ ਰਹੇ ਹਨ। 
ਕਲੀਵਲੈਂਡ ਦੀ ਰੈਲੀ ''ਚ ਟਰੰਪ ਨੇ ਕਿਹਾ, ''''8 ਨਵੰਬਰ ਦੀਆਂ ਚੋਣਾਂ ਅਸੀਂ ਜਿੱਤਣ ਜਾ ਰਹੇ ਹਾਂ। ਕਿਸੇ ਹੋਰ ਦੇ ਜਿੱਤਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਇਸ ਰੈਲੀ ''ਚ ਉਨ੍ਹਾਂ ਨਾਲ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਾਈਕ ਪੇਂਸ ਅਤੇ ਨਿਊਯਾਰਕ ਦੇ ਸਾਬਕਾ ਮੇਅਰ ਰੂਡੀ ਗਿਲਆਨੀ ਵੀ ਮੌਜੂਦ ਸਨ। ਟਰੰਪ ਨੇ ਦੋਸ਼ ਲਾਇਆ ਕਿ ਹਿਲੇਰੀ ਦੀ ਵਿਨਾਸ਼ਕਾਰੀ ਨਾਕਾਮੀ ਕਾਰਨ ਹੀ ਪੱਛਮੀ ਏਸ਼ੀਆ ''ਚ ਆਈ. ਐੱਸ. ਆਈ. ਐੱਸ. ਸਿਰ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ 32 ਦੇਸ਼ਾਂ ''ਚ ਫੈਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹਿਲੇਰੀ ਨੇ ਅਜਿਹਾ ਕਿਉਂ ਹੋਣ ਦਿੱਤਾ। ਪੂਰੀ ਦੁਨੀਆ ''ਚ ਜੋ ਤਬਾਹੀ ਮਚੀ ਹੈ ਅਤੇ ਜੋ ਮੌਤਾਂ ਹੋਈਆਂ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਉਹ ਕਦੋਂ ਲਵੇਗੀ। ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਜਾਂਦਾ ਹਾਂ ਤਾਂ ਕਟੜਪੰਥੀ ਇਸਲਾਮਿਕ ਅੱਤਵਾਦ (ਆਈ. ਐੱਸ. ਆਈ. ਐੱਸ.) ਨੂੰ ਉਖਾੜ ਸੁੱਟਾਂਗਾ। ਜ਼ਿਕਰਯੋਗ ਹੈ ਕਿ ਅਮਰੀਕਾ ''ਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ 8 ਨਵੰਬਰ ਨੂੰ ਹੋਣੀ ਹੈ।

Tanu

News Editor

Related News