ਯੇਰੂਸ਼ਲਮ ''ਚ ਅਮੀਰੀਕੀ ਦੂਤਘਰ ਦੇ ਉਦਘਾਟਨ ਸਮਾਰੋਹ ''ਚ ਸ਼ਾਮਲ ਹੋ ਸਕਦੇ ਹਨ ਟਰੰਪ

03/06/2018 10:48:11 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਵ੍ਹਾਈਟ ਹਾਊਸ ਵਿਚ ਮੇਜ਼ਬਾਨੀ ਕੀਤੀ। ਇਸ ਮੁਲਾਕਾਤ ਦੌਰਾਨ ਟਰੰਪ ਨੇ ਸੰਭਾਵਨਾ ਜ਼ਾਹਰ ਕੀਤੀ ਕਿ ਉਹ ਮਈ ਵਿਚ ਯੇਰੂਸ਼ਲਮ ਵਿਚ ਹੋਣ ਵਾਲੇ ਨਵੇਂ ਅਮਰੀਕੀ ਦੂਤਘਰ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋ ਸਕਦੇ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਤੁਹਾਡਾ ਇਸ ਅਸਧਾਰਨ ਦੋਸਤੀ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।'' ਅਮਰੀਕਾ ਇਸ ਸਾਲ ਮਈ ਵਿਚ ਇਜ਼ਰਾਈਲ ਦੇ 70ਵੇਂ ਆਜ਼ਾਦੀ ਦਿਵਸ ਦੇ ਕੁਝ ਸਮੇਂ ਬਾਅਦ ਹੀ ਉੱਥੇ ਆਪਣਾ ਨਵਾਂ ਦੂਤਘਰ ਖੋਲ ਸਕਦਾ ਹੈ। 
ਵ੍ਹਾਈਟ ਹਾਊਸ ਦੇ ਓਵਲ ਹਾਊਸ ਵਿਚ ਇਕ ਸਾਂਝਾ ਪੱਤਰਕਾਰ ਸੰਮੇਲਨ ਦੌਰਾਨ ਟਰੰਪ ਨੇ ਕਿਹਾ,''ਉੱਥੇ ਆਉਣ ਲਈ ਬੇਤਾਬ ਹਾਂ। ਜੇ ਮੈਂ ਆ ਪਾਇਆ ਤਾਂ ਜ਼ਰੂਰ ਆਵਾਂਗਾ।'' ਉਨ੍ਹਾਂ ਨੇ ਕਿਹਾ,''ਇਜ਼ਰਾਈਲ ਮੇਰੇ ਲਈ ਬਹੁਤ ਖਾਸ ਹੈ। ਖਾਸ ਦੇਸ਼, ਖਾਸ ਲੋਕ ਅਤੇ ਮੈਂ ਉੱਥੋ ਆਉਣ ਲਈ ਬੇਤਾਬ ਹਾਂ।'' ਅੰਤਰ ਰਾਸ਼ਟਰੀ ਪੱਧਰ 'ਤੇ ਸਖਤ ਆਲੋਚਨਾ ਦੇ ਬਾਅਦ ਵੀ ਟਰੰਪ ਨੇ ਦਸੰਬਰ ਵਿਚ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਤੌਰ 'ਤੇ ਪ੍ਰਮਾਣਿਤ ਕਰਦਿਆਂ ਅਮਰੀਕੀ ਦੂਤਘਰ ਨੂੰ ਉੱਥੇ ਟਰਾਂਸਫਰ ਕਰਨ ਦਾ ਐਲਾਨ ਕੀਤਾ ਸੀ।


Related News