ਟਰੰਪ ਨੇ ਕੋਰੋਨਾ ਦੇ ਖਤਰਨਾਕ ਦੂਜੇ ਦੌਰ ਨੂੰ ਦੱਸਿਆ ''ਫੇਕ ਨਿਊਜ਼''

04/24/2020 1:36:29 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦਾ ਖਤਰਨਾਕ ਦੂਜਾ ਦੌਰ ਆਉਣ ਦੀ ਸੰਭਾਵਨਾ ਵਾਲੀਆਂ ਖਬਰਾਂ ਨੂੰ ਫੇਕ ਨਿਊਜ਼ ਦੱਸਿਆ ਹੈ। ਟਰੰਪ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਮਹਾਮਾਰੀ ਵਾਪਸ ਨਹੀਂ ਆਵੇਗੀ। ਪਿਛਲੇ ਦਿਨੀਂ ਅਮਰੀਕੀ ਦੇ ਕੋਰੋਨਾ ਮਾਹਿਰ ਅਤੇ ਸੀ. ਡੀ. ਸੀ. ਦੇ ਡਾਇਰੈਕਟਰ ਰਾਬਰਟ ਰੈਡਫਿਸਡ ਨੇ ਇਕ ਇੰਟਰਵਿਊ ਵਿਚ ਆਖਿਆ ਸੀ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੀ ਦੂਜੀ ਵੇਵ ਆ ਸਕਦੀ ਹੈ। ਇਹ ਪਹਿਲਾ ਦੌਰ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗੀ। ਉਨ੍ਹਾਂ ਦਾ ਇੰਟਰਵਿਊ ਵਾਸ਼ਿੰਗਟਨ ਪੋਸਟ ਵਿਚ ਪ੍ਰਕਾਸ਼ਿਤ ਹੋਇਆ ਸੀ।

ਹਾਲਾਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਖਬਰ ਨੂੰ ਝੂਠਾ ਕਰਾਰ ਦਿੱਤਾ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਟਰੰਪ ਸੀ. ਡੀ. ਸੀ. ਦੇ ਡਾਇਰੈਕਟਰ ਰਾਬਰਟ ਰੈਡਫਿਲਡ ਨੂੰ ਲੈ ਕੇ ਆ ਗਏ। ਉਹ ਇਸ ਗੱਲ 'ਤੇ ਜ਼ੋਰ ਦੇ ਰਹੇ ਸਨ ਕਿ ਰਾਬਰਟ ਰੈਡਫਿਲਡ ਅਜਿਹੀਆਂ ਖਬਰਾਂ ਦਾ ਮੀਡੀਆ ਸਾਹਮਣੇ ਖੰਡਨ ਕਰਨ ਅਤੇ ਆਪਣੇ ਦਿੱਤੇ ਇੰਟਰਵਿਊ ਦੀ ਸੱਚਾਈ ਦਸੋ।

ਕੋਰੋਨਾ ਦੀ ਦੂਜੇ ਦੌਰ ਦੀ ਖਬਰ 'ਤੇ ਭੜਕ ਗਏ ਟਰੰਪ
ਪੂਰਾ ਵਿਵਾਦ ਰੈਡਫਿਲਡ ਦੇ ਇੰਟਰਵਿਊ ਦੇ ਉਸ ਹਿੱਸੇ 'ਤੇ ਸੀ, ਜਿਸ ਵਿਚ ਰੈਡਫਿਲਡ ਨੇ ਆਖਿਆ ਸੀ ਕਿ ਸਰਦੀਆਂ ਵਿਚ ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਫਲੂ ਸੀਜਨ ਵਿਚ ਫੈਲਣ ਕਾਰਨ ਇਹ ਪਹਿਲਾਂ ਤੋਂ ਵੀ ਜ਼ਿਆਦਾ ਮੁਸ਼ਕਿਲ ਹਾਲਾਤ ਪੈਦਾ ਕਰ ਦੇਵੇਗਾ।

ਅਖਬਾਰ ਨੇ ਉਨ੍ਹਾਂ ਦੇ ਇੰਟਰਵਿਊ ਨੂੰ ਹੈਡਿੰਗ ਦਿੱਤਾ, ਸੀ. ਡੀ. ਸੀ. ਡਾਇਰੈਕਟਰ ਦੀ ਚਿਤਾਵਨੀ - ਅਮਰੀਕਾ ਵਿਚ ਕੋਰੋਨਾ ਦਾ ਦੂਜਾ ਦੌਰ ਹੋਵੇਗਾ ਪਹਿਲਾਂ ਤੋਂ ਵੀ ਭਿਆਨਕ। ਟਰੰਪ ਇਸ ਤਰਾਂ ਦੀ ਕਵਰੇਜ਼ ਤੋਂ ਨਰਾਜ਼ ਸਨ। ਉਨ੍ਹਾਂ ਨੇ ਇਸ ਲੇਖ ਨੂੰ ਮਾਮਲੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲਾ ਦੱਸਿਆ ਹੈ। ਉਹ ਰਿਪੋਰਟਰਸ 'ਤੇ ਵੀ ਇਸ ਗੱਲ ਨੂੰ ਲੈ ਕੇ ਭੜਕ ਗਏ। ਉਨ੍ਹਾਂ ਨੇ ਰਾਬਰਟ ਨੂੰ ਸਾਹਮਣੇ ਲਿਆ ਕੇ ਪੂਰੇ ਮਾਮਲੇ ਦੀ ਸੱਚਾਈ ਦੱਸਣ ਨੂੰ ਕਿਹਾ।


Khushdeep Jassi

Content Editor

Related News