...ਤਾਂ ਇਸ ਕਾਰਨ ਉੱਡ ਰਿਹੈ ਟਰੰਪ ਦੇ ਬੋਤਲ ਨਾਲ ਪਾਣੀ ਪੀਣ ਦਾ ਮਜ਼ਾਕ

11/16/2017 11:08:37 AM

ਵਾਸ਼ਿੰਗਟਨ (ਬਿਊਰੋ)—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਛੋਟੀ ਤੋਂ ਛੋਟੀ ਐਕਟੀਵਿਟੀ ਦੀ ਮੀਡੀਆ ਵਿਚ ਚਰਚਾ ਜ਼ਰੂਰ ਹੁੰਦੀ ਹੈ। ਇਸ ਵਾਰ ਉਨ੍ਹਾਂ ਦੇ ਬੋਤਲ ਨਾਲ ਪਾਣੀ ਪੀਣ ਦਾ ਅੰਦਾਜ਼ ਚਰਚਾ ਵਿਚ ਹੈ। ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਲਾਈਵ ਸਪੀਚ ਦੌਰਾਨ ਟਰੰਪ ਵਾਰ-ਵਾਰ ਪਾਣੀ ਪੀਂਦੇ ਹੋਏ ਕੈਮਰੇ ਵਿਚ ਕੈਦ ਹੋਏ। ਜਿਸ ਤੋਂ ਬਾਅਦ ਟਰੰਪ ਦੇ ਵਿਰੋਧੀ ਅਤੇ ਫਲੋਰੀਡਾ ਤੋਂ ਰਿਪਬਲੀਕਨ ਸੈਨੇਟਰ ਮਾਰਕੋ ਰੂਬੀਓ ਨੇ ਉਨ੍ਹਾਂ ਨੂੰ ਟਰੋਲ ਕੀਤਾ।


ਡੋਨਾਲਡ ਟਰੰਪ 5 ਨਵੰਬਰ ਤੋਂ 11 ਦਿਨਾਂ ਦੇ ਏਸ਼ੀਆ ਦੌਰੇ 'ਤੇ ਸਨ। ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਡਿਪਲੋਮੈਟਿਕ ਰੂਮ ਵਿਚ ਟਰੰਪ ਮੀਡੀਆ ਨੂੰ ਆਪਣੇ ਦੌਰੇ ਦੀ ਉਪਲੱਬਧੀਆਂ ਦੇ ਬਾਰੇ ਵਿਚ ਦੱਸ ਰਹੇ ਸਨ। ਲਾਈਵ ਸਪੀਚ ਦੌਰਾਨ ਟਰੰਪ ਨੂੰ ਪਿਆਸ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੋਡੀਅਮ ਦੇ ਹੇਠਲੇ ਹਿੱਸੇ ਵਿਚ ਦੇਖਿਆ, ਉਥੇ ਪਾਣੀ ਦੀ ਬੋਤਲ ਨਹੀਂ ਸੀ। ਇਸ 'ਤੇ ਟਰੰਪ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, ''They don't have water. That's OK.'' (ਉਨ੍ਹਾਂ ਕੋਲ ਪਾਣੀ ਨਹੀਂ ਹੈ, ਚਲੋ ਠੀਕ ਹੈ)। ਦੱਸਣਯੋਗ ਹੈ ਕਿ ਆਮਤੌਰ 'ਤੇ ਪੋਡੀਅਮ ਦੇ ਹੇਠਲੇ ਹਿੱਸੇ ਵਿਚ ਪਾਣੀ ਦੀ ਬੋਤਲ ਰੱਖੀ ਜਾਂਦੀ ਹੈ।


ਉਦੋਂ ਹੀ ਟਰੰਪ ਦੇ ਸਹਿਯੋਗੀ ਨੇ ਉਨ੍ਹਾਂ ਨੂੰ ਇਸ਼ਾਰਾ ਕੀਤਾ ਕਿ ਪਾਣੀ ਦੀ ਬੋਤਲ ਉਨ੍ਹਾਂ ਦੇ ਸੱਜੇ ਪਾਸੇ ਰੱਖੀ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਪਾਣੀ ਦੀ ਬੋਤਲ ਚੁੱਕ ਅਤੇ ਜਲਦੀ-ਜਲਦੀ ਉਸ ਦਾ ਢੱਕਣ ਖੋਲ੍ਹਿਆ ਅਤੇ ਪਾਣੀ ਪੀਤਾ। ਸੋਸ਼ਲ ਮੀਡੀਆ 'ਤੇ ਇਸ ਦਾ ਵੀਡੀਓ ਆਉਣ ਤੋਂ ਬਾਅਦ ਟਵਿਟਰ 'ਤੇ ਟਰੰਪ ਦਾ ਪੁਰਾਣਾ ਟਵੀਟ ਵੀ ਸ਼ੇਅਰ ਕੀਤਾ ਗਿਆ। ਦਰਸਅਲ 2013 ਵਿਚ ਟਰੰਪ ਨੇ ਇਕ ਕੈਂਪੇਨ ਦੌਰਾਨ ਰੂਬੀਓ ਦੇ ਪਾਣੀ ਪੀਣ ਦੇ ਅੰਦਾਜ਼ ਨੂੰ ਲੈ ਕੇ ਟਵਿਟਰ 'ਤੇ ਕੁਮੈਂਟ ਕੀਤਾ ਸੀ। ਉਨ੍ਹਾਂ ਅੱਗੇ ਲਿਖਿਆ ਸੀ-''ਅਗਲੀ ਵਾਰ ਤੋਂ ਮਾਰਕੋ ਰੂਬੀਓ ਨੂੰ ਬੋਤਲ ਦੀ ਬਜਾਏ ਗਿਲਾਸ ਵਿਚ ਪਾਣੀ ਪੀਣਾ ਚਾਹੀਦਾ ਹੈ, ਤਾਂ ਕਿ ਇਸ ਤਰ੍ਹਾਂ ਦਾ ਮਜ਼ਾਬ ਦੁਬਾਰਾ ਨਾ ਬਣੇ।''


ਟਰੰਪ ਨੇ ਪਾਣੀ ਪੀਣ ਦੇ ਅੰਦਾਜ਼ ਨੂੰ ਲੈ ਕੇ ਰੂਬੀਓ ਨੂੰ ਚੰਗਾ ਵਿਵਹਾਰ ਕਰਨ ਦੀ ਨਸੀਹਤ ਦਿੱਤੀ ਸੀ। ਬੁੱਧਵਾਰ ਨੂੰ ਜਦੋਂ ਉਨ੍ਹਾਂ ਨੇ ਖੁਦ ਉਂਝ ਹੀ ਕੀਤਾ ਤਾਂ ਉਹ ਟਰੋਲ ਹੋ ਗਏ। ਮਾਰਕੋ ਰੂਬੀਓ ਨੇ ਟਰੰਪ ਦੇ ਪਾਣੀ ਪੀਣ ਦੇ ਅੰਦਾਜ਼ 'ਤੇ ਮਜ਼ਾਕੀਏ ਲਹਿਜੇ ਵਿਚ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ-''ਚੀਜਾਂ ਇਕ ਸਮਾਨ ਸਨ ਪਰ ਉਨ੍ਹਾਂ ਨੂੰ (ਟਰੰਪ ਨੂੰ) ਸੁਧਾਰ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਅਜਿਹਾ ਇਕ ਹੀ ਮੋਸ਼ਨ ਵਿਚ ਅਤੇ ਬਿਨਾਂ ਕਿਸੇ ਕੈਮਰੇ ਤੋਂ ਨਜ਼ਰ ਹਟਾਏ ਕਰਨਾ ਚਾਹੀਦਾ ਸੀ। ਹਾਲਾਂਕਿ ਪਹਿਲੀ ਵਾਰ ਵਿਚ ਟਰੰਪ ਨੇ ਚੰਗਾ ਕੀਤਾ ਹੈ।''


Related News