ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ ''ਚ ਮੁਲਾਕਾਤ ਮਗਰੋਂ ਟਰੰਪ ਦਾ ਵੱਡਾ ਬਿਆਨ
Thursday, Jun 19, 2025 - 09:59 AM (IST)

ਇੰਟਰਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਸ਼ਾਂਤ ਹੋਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨੂੰ ਅਮਰੀਕਾ ਦੇ ਆਰਮੀ ਡੇਅ ਮੌਕੇ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਆਸਿਮ ਮੁਨੀਰ ਨਾਲ ਮੁਲਾਕਾਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਧੰਨਵਾਦ ਕਰਨ ਲਈ ਆਸਿਮ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ।
ਟਰੰਪ ਨੇ ਕਿਹਾ, ''ਮੈਂ ਉਨ੍ਹਾਂ ਨੂੰ ਇੱਥੇ ਜੰਗ ਨਾ ਕਰਨ ਲਈ ਤੇ ਇਸ ਨੂੰ ਖ਼ਤਮ ਕਰਨ ਲਈ ਧੰਨਵਾਦ ਕਰਨ ਲਈ ਬੁਲਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮਾਂ ਪਹਿਲਾਂ ਹੀ ਇੱਥੋਂ ਗਏ ਹਨ। ਅਸੀਂ ਭਾਰਤ ਤੇ ਪਾਕਿਸਾਤਨਨਾਲ ਵਪਾਰਕ ਸਮਝੌਤੇ 'ਤੇ ਕੰਮ ਕਰ ਰਹੇ ਹਾਂ।''
ਇਹ ਵੀ ਪੜ੍ਹੋ- ਪਾਕਿਸਤਾਨ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ !
ਉਨ੍ਹਾਂ ਅੱਗੇ ਕਿਹਾ, ''ਮੈਂ ਬਹੁਤ ਖੁਸ਼ ਹਾਂ। ਦੋ ਬਹੁਤ ਸਮਝਦਾਰ ਲੋਕਾਂ ਨੇ ਯੁੱਧ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਭਾਰਤ ਤੇ ਪਾਕਿਸਾਤਨ 2 ਵੱਡੀਆਂ ਪਰਮਾਣੂ ਸ਼ਕਤੀਆਂ ਹਨ। ਅੱਜ ਉਨ੍ਹਾਂ ਨਾਲ ਮਿਲ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।''
#WATCH वाशिंगटन, डीसी | पाकिस्तान के सेना प्रमुख असीम मुनीर से अपनी मुलाकात पर अमेरिकी राष्ट्रपति डोनाल्ड ट्रंप ने कहा, "... मैंने उन्हें यहां इसलिए बुलाया क्योंकि मैं उन्हें युद्ध न करने और इसे समाप्त करने के लिए धन्यवाद देना चाहता था... प्रधानमंत्री मोदी कुछ समय पहले ही यहां से… pic.twitter.com/TSSOMEuctr
— ANI_HindiNews (@AHindinews) June 18, 2025
ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਜੰਗ ਨੂੰ ਖ਼ਤਮ ਕਰਨ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਕਈ ਵਾਰ ਖ਼ੁਦ ਲੈ ਚੁੱਕੇ ਹਨ ਤੇ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਹੀ ਭਾਰਤ-ਪਾਕਿ ਵਿਚਾਲੇ ਜੰਗ ਨੂੰ ਪਰਮਾਣੂ ਪੱਧਰ ਤੱਕ ਜਾਣ ਤੋਂ ਰੋਕਿਆ ਹੈ। ਇਸ ਜੰਗ ਦੇ ਖ਼ਤਮ ਹੋਣ ਮਗਰੋਂ ਪਾਕਿ ਸੈਨਾ ਮੁਖੀ ਨੂੰ ਅਮਰੀਕਾ ਦਾ ਸੱਦਾ ਮਿਲਣ ਮਗਰੋਂ ਅਮਰੀਕਾ ਦੀ ਭਾਰਤ ਨਾਲ ਦੋਸਤੀ 'ਤੇ ਵੀ ਸਵਾਲ ਉੱਠਣ ਲੱਗੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e