ਟਰੰਪ ਨੇ ਰੂਸ ਨਾਲ ਗਰਮਜੋਸ਼ੀ ਭਰੇ ਸੰਬੰਧਾਂ ਦੀ ਕੀਤੀ ਅਪੀਲ
Sunday, Jan 08, 2017 - 05:34 PM (IST)

ਨਿਊਯਾਰਕ— ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਰੂਸ ਨਾਲ ਗਰਮਜੋਸ਼ੀ ਭਰੇ ਸੰਬੰਧਾਂ ਦੀ ਪੈਰਵੀ ਕੀਤੀ ਹੈ। ਟਰੰਪ ਨੇ ਲੜੀਵਾਰ ਟਵੀਟ ਕਰਦੇ ਹੋਏ ਕਿਹਾ ਕਿ ਸਿਰਫ ਬੇਵਕੂਫ ਲੋਕ ਜਾਂ ਮੂਰਖ ਹੀ ਇਕ ਵੱਖਰੇ ਸਿੱਟੇ ''ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਰੂਸ ਨਾਲ ਬਿਹਤਰ ਰਿਸ਼ਤੇ ਹੋਣਾ ਚੰਗੀ ਗੱਲ ਹੈ। ਬਸ ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਓਬਾਮਾ ਦੀ ਤੁਲਨਾ ''ਚ ਟਰੰਪ ਪ੍ਰਸ਼ਾਸਨ ਤਹਿਤ ਰੂਸੀ ਲੋਕ ਅਮਰੀਕਾ ਦਾ ਜ਼ਿਆਦਾ ਸਨਮਾਨ ਕਰਨਗੇ। ਅਮਰੀਕੀ ਚੋਣਾਂ ''ਚ ਹੋਈ ਹੈਕਿੰਗ ''ਚ ਰੂਸ ਦਾ ਹੱਥ ਹੋਣ ਵਾਲੀ ਖੁਫੀਆ ਰਿਪੋਰਟ ਤੋਂ ਬਾਅਦ ਟਰੰਪ ਨੇ ਇਹ ਗੱਲ ਟਵੀਟ ਕਰ ਕੇ ਕਹੀ। ਟਰੰਪ ਨੇ ਆਪਣੇ ਅਗਲੇ ਟਵੀਟ ''ਚ ਕਿਹਾ, ''''ਦੋਵੇਂ ਦੇਸ਼ ਦੁਨੀਆ ਦੀਆਂ ਹੋਰ ਕਈ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਕੱਠੇ ਮਿਲ ਕੇ ਕੰਮ ਕਰਨਗੇ।
ਦੱਸਣ ਯੋਗ ਹੈ ਕਿ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਕਿਹਾ ਸੀ ਕਿ ਰੂਸ ਨੇ ਉਨ੍ਹਾਂ ਦੇ ਰਾਸ਼ਟਰਪਤੀ ਚੋਣਾਂ ''ਚ ਦਖਲਅੰਦਾਜੀ ਕੀਤੀ ਸੀ। ਜਿਸ ਤੋਂ ਬਾਅਦ ਟਰੰਪ ਦਾ ਇਹ ਬਿਆਨ ਸਾਹਮਣੇ ਆਇਆ ਹੈ। ਟਰੰਪ ਰਾਸ਼ਟਰਪਤੀ ਚੋਣਾਂ ''ਚ ਹੋਈ ਹੈਕਿੰਗ ''ਚ ਰੂਸ ਦਾ ਹੱਥ ਹੋਣ ਦੀ ਖੁਫੀਆ ਰਿਪੋਰਟ ਨੂੰ ਵੀ ਕਈ ਵਾਰ ਗਲਤ ਚੁੱਕੇ ਹਨ। ਚੋਣਾਂ ਦੌਰਾਨ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਫੈਸਲਾ ਲੈਣ ਵਾਲਾ ਇਕ ਨੇਤਾ ਦੱਸਿਆ ਸੀ ਅਤੇ ਦਲੀਲ ਦਿੱਤੀ ਸੀ ਕਿ ਦੋਵੇਂ ਦੇਸ਼ ਇਕ ਬਿਹਤਰ ਕੰਮਕਾਜੀ ਸੰਬੰਧਾਂ ਨਾਲ ਫਾਇਦੇ ''ਚ ਹੋਣਗੇ। ਉੱਥੇ ਹੀ ਅਮਰੀਕੀ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸ ਨੂੰ ਅਮਰੀਕੀ ਸਿਆਸਤ ਅਤੇ ਨੀਤੀ ਨਿਰਮਾਣ ''ਚ ਦਖਲਅੰਦਾਜੀ ਨਹੀਂ ਕਰਨੀ ਚਾਹੀਦੀ।