ਟਰੰਪ ਨੇ ਨਾਟੋ, ਕੈਨੇਡਾ ''ਚ ਅਮਰੀਕੀ ਰਾਜਦੂਤਾਂ ਦੇ ਨਾਵਾਂ ਦਾ ਕੀਤਾ ਐਲਾਨ
Thursday, Nov 21, 2024 - 12:00 PM (IST)
 
            
            ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਾਰਜਕਾਰੀ ਅਟਾਰਨੀ ਜਨਰਲ ਮੈਥਿਊ ਜੀ ਵ੍ਹਾਈਟੇਕਰ ਅਤੇ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਪੀਟ ਹੋਕਸਟ੍ਰਾ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਅਮਰੀਕੀ ਰਾਜਦੂਤ ਲਈ ਨਾਮਜ਼ਦ ਕੀਤਾ ਹੈ। ਹੋਕਸਟ੍ਰਾ ਨੇ ਲਗਭਗ 20 ਸਾਲਾਂ ਤੱਕ ਕਾਂਗਰਸ (ਯੂ.ਐੱਸ. ਸੰਸਦ) ਵਿੱਚ ਮਿਸ਼ੀਗਨ ਦੇ ਦੂਜੇ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ। ਇਸ ਸਮੇਂ ਦੌਰਾਨ ਉਹ ਪ੍ਰਤੀਨਿਧ ਸਦਨ ਦੀ ਖੁਫੀਆ ਕਮੇਟੀ ਦੇ ਚੇਅਰਮੈਨ ਵੀ ਰਹੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ Student Visa ਨੂੰ ਲੈ ਕੇ ਅਮਰੀਕਾ ਨੇ ਕੀਤਾ ਅਹਿਮ ਐਲਾਨ
ਟਰੰਪ ਨੇ ਕਿਹਾ ਕਿ ਵ੍ਹਾਈਟੇਕਰ ਇਹ ਯਕੀਨੀ ਬਣਾਏਗਾ ਕਿ ਅਮਰੀਕੀ ਹਿੱਤਾਂ ਨੂੰ ਉੱਨਤ ਅਤੇ ਸੁਰੱਖਿਅਤ ਰੱਖਿਆ ਜਾਵੇ। ਉਸਨੇ ਕਿਹਾ,“ਮੈਥਿਊਜ਼ ਸਾਡੇ ਨਾਟੋ ਸਹਿਯੋਗੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਸ਼ਾਂਤੀ ਅਤੇ ਸਥਿਰਤਾ ਲਈ ਖਤਰਿਆਂ ਦਾ ਮਜ਼ਬੂਤੀ ਨਾਲ ਮੁਕਾਬਲਾ ਕਰੇਗਾ। ਉਹ ਅਮਰੀਕਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ।'' ਉਨ੍ਹਾਂ ਕਿਹਾ, ''ਮੇਰੇ ਦੂਜੇ ਕਾਰਜਕਾਲ 'ਚ ਪੀਟ (ਸਾਬਕਾ ਕਾਂਗਰਸ ਮੈਂਬਰ ਪੀਟ ਹੋਕਸਟ੍ਰਾ) ਇਕ ਵਾਰ ਫਿਰ ਅਮਰੀਕਾ ਨੂੰ ਹੋਰ ਉਚਾਈਆਂ 'ਤੇ ਲੈ ਜਾਣ ਵਿਚ ਮੇਰੀ ਮਦਦ ਕਰਨਗੇ। ਉਸ ਨੇ ਨੀਦਰਲੈਂਡਜ਼ ਵਿੱਚ ਅਮਰੀਕੀ ਰਾਜਦੂਤ ਵਜੋਂ ਸਾਡੇ ਪਹਿਲੇ ਚਾਰ ਸਾਲਾਂ ਦੌਰਾਨ ਇੱਕ ਸ਼ਾਨਦਾਰ ਕੰਮ ਕੀਤਾ, ਅਤੇ ਮੈਨੂੰ ਭਰੋਸਾ ਹੈ ਕਿ ਉਹ ਇਸ ਨਵੀਂ ਭੂਮਿਕਾ ਵਿੱਚ ਸਾਡੇ ਦੇਸ਼ ਦੀ ਬਿਹਤਰ ਪ੍ਰਤੀਨਿਧਤਾ ਕਰਨਾ ਜਾਰੀ ਰੱਖੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            