ਟਰੰਪ ਨੇ ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ ਦੁਹਰਾਇਆ

Wednesday, Dec 24, 2025 - 01:47 PM (IST)

ਟਰੰਪ ਨੇ ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ ਦੁਹਰਾਇਆ

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਹੱਲ ਕਰਨ ਦੇ ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਸਲਾਮਾਬਾਦ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਲੱਖਾਂ ਜਾਨਾਂ ਬਚਾਉਣ ਦਾ ਸਿਹਰਾ ਦਿੱਤਾ ਹੈ।

ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਪ੍ਰਮਾਣੂ ਯੁੱਧ ਹੋਣ ਤੋਂ ਰੋਕ ਦਿੱਤਾ। ਪਾਕਿਸਤਾਨ ਦੇ ਮੁਖੀ ਅਤੇ ਇਕ ਬਹੁਤ ਹੀ ਸਤਿਕਾਰਤ ਜਨਰਲ, ਜੋ ਕਿ ਇਕ ਫੀਲਡ ਮਾਰਸ਼ਲ ਵੀ ਹਨ, ਨੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ 1 ਕਰੋੜ ਜਾਨਾਂ ਬਚਾਈਆਂ, ਸ਼ਾਇਦ ਇਸ ਤੋਂ ਵੀ ਵੱਧ। ਉਨ੍ਹਾਂ ਨੇ ਇਹ ਟਿੱਪਣੀਆਂ ਫਲੋਰੀਡਾ ਦੇ ਮਾਰ-ਏ-ਲਾਗੋ ਵਿਖੇ ਰੱਖਿਆ ਸਕੱਤਰ ਪੀਟ ਹੇਗਸੇਥ, ਨੇਵੀ ਸਕੱਤਰ ਜੌਨ ਫੇਲਨ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਮੌਜੂਦਗੀ ਵਿਚ ਕੀਤੀਆਂ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਤੁਸੀਂ ਜਾਣਦੇ ਹੋ, 8 ਜਹਾਜ਼ ਡੇਗ ਦਿੱਤੇ ਗਏ ਸਨ। ਉਹ ਯੁੱਧ ਵਧਣ ਵਾਲਾ ਸੀ ਅਤੇ ਮੈਂ 1 ਕਰੋੜ ਲੋਕਾਂ ਦੀਆਂ ਜਾਨਾਂ ਬਚਾਈਆਂ, ਸ਼ਾਇਦ ਇਸ ਤੋਂ ਵੀ ਵੱਧ। ਇਕੋ-ਇਕ ਯੁੱਧ, ਜਿਸ ਨੂੰ ਮੈਂ ਅਜੇ ਤੱਕ ਹੱਲ ਨਹੀਂ ਕਰ ਸਕਿਆ, ਉਹ ਰੂਸ-ਯੂਕ੍ਰੇਨ ਦਾ ਹੈ।’


author

cherry

Content Editor

Related News