''''ਹਰ ਹਮਲੇ ਦਾ ਦੇਵਾਂਗੇ ਮੂੰਹਤੋੜ ਜਵਾਬ..!'''', ਟਰੰਪ ਦੀ ਚਿਤਾਵਨੀ ''ਤੇ ਈਰਾਨ ਦਾ ਬਿਆਨ
Wednesday, Dec 31, 2025 - 09:17 AM (IST)
ਇੰਟਰਨੈਸ਼ਨਲ ਡੈਸਕ- ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਹਮਲੇ ਦੀ ਸਥਿਤੀ ਵਿਚ ਮੂੰਹਤੋੜ ਜਵਾਬ ਦੇਵੇਗਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨ ਦੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਵਿਰੁੱਧ ਚਿਤਾਵਨੀ ਦੇ ਜਵਾਬ ਵਿਚ ਆਇਆ ਹੈ।
ਪੇਜ਼ੇਸ਼ਕਿਅਨ ਨੇ ‘ਐਕਸ’ ’ਤੇ ਪੋਸਟ ਕੀਤਾ, ‘ਕਿਸੇ ਵੀ ਖਤਰਨਾਕ ਹਮਲੇ ਪ੍ਰਤੀ ਇਸਲਾਮਿਕ ਗਣਰਾਜ ਈਰਾਨ ਦਾ ਜਵਾਬ ਬੇਹੱਦ ਸਖ਼ਤ ਹੋਵੇਗਾ।’ ਈਰਾਨੀ ਰਾਸ਼ਟਰਪਤੀ ਨੇ ਵਿਸਥਾਰ ਵਿਚ ਨਹੀਂ ਦੱਸਿਆ ਪਰ ਉਨ੍ਹਾਂ ਦਾ ਬਿਆਨ ਟਰੰਪ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਟਰੰਪ ਨੇ ਕਿਹਾ ਸੀ ਕਿ ਜੇਕਰ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕਾ ਫੌਜੀ ਹਮਲਾ ਕਰ ਸਕਦਾ ਹੈ। ਟਰੰਪ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਸੀ ਕਿ ਉਹ ਈਰਾਨ ਵਿਰੁੱਧ ਇਕ ਹੋਰ ਅਮਰੀਕੀ ਹਮਲੇ ਦਾ ਹੁਕਮ ਦੇ ਸਕਦੇ ਹਨ।
