ਖਸ਼ੋਗੀ ਕਤਲ ''ਤੇ ਟਰੰਪ ਦਾ ਚੜ੍ਹਿਆ ਪਾਰਾ, ਕਿਸੇ ਨੇ ਸ਼ਹਿਜ਼ਾਦੇ ਨੂੰ ਨਹੀਂ ਕਿਹਾ ਦੋਸ਼ੀ
Saturday, Jun 29, 2019 - 02:32 PM (IST)

ਓਸਾਕਾ (ਏ.ਐਫ.ਪੀ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਾਊਦੀ ਅਰਬ ਦੇ ਪੱਤਰਕਾਰ ਨੂੰ ਕਤਲ ਕਰਨ ਨੂੰ ਲੈ ਕੇ ਬਹੁਤ ਗੁੱਸੇ ਵਚ ਹਨ ਪਰ ਇਹ ਵੀ ਕਿਹਾ ਕਿ ਕਿਸੇ ਨੇ ਵੀ ਉਥੋਂ ਦੇ ਯੁਵਰਾਜ (ਕ੍ਰਾਊਨ ਪ੍ਰਿੰਸ) 'ਤੇ ਉਂਗਲੀ ਨਹੀਂ ਚੁੱਕੀ। ਟਰੰਪ ਨੇ ਕਿਹਾ ਕਿ ਇਸਤਾਨਬੁਲ ਸਥਿਤ ਸਾਊਦੀ ਅਰਬ ਦੇ ਵਣਜ ਸਫਾਰਤਖਾਨੇ ਵਿਚ ਜਮਾਲ ਖਸ਼ੋਗੀ ਦੇ ਕਤਲ ਨੂੰ ਉਹ ਬਹੁਤ ਨਾਖੁਸ਼ ਅਤੇ ਗੁੱਸੇ ਵਿਚ ਹਨ। ਸਾਊਦੀ ਅਰਬ ਦੇ ਯੁਵਰਾਜ ਨਾਲ ਮੁਲਾਕਾਤ ਦੌਰਾਨ ਕੀ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ। ਇਹ ਪੁੱਛਣ 'ਤੇ ਟਰੰਪ ਨੇ ਕਿਹਾ ਕਿ ਕਿਸੇ ਨੇ ਵੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ 'ਤੇ ਸਿੱਧੇ ਤੌਰ 'ਤੇ ਉਂਗਲੀ ਨਹੀਂ ਚੁੱਕੀ।